ਅਨਿਲ ਵਿਜ ਵੱਲੋਂ ਅੰਬਾਲਾ ਛਾਉਣੀ ਦੇ ਸ਼ਹੀਦ ਸਮਾਰਕ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਨਿਰੀਖਣ
ਅੰਬਾਲਾ ਛਾਉਣੀ, 16 ਅਗਸਤ 2026: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਤਿਆਰ ਕੀਤੇ ਗਏ ਸ਼ਹੀਦ ਸਮਾਰਕ ਰਾਹੀਂ 1857 ਵਿੱਚ ਅੰਬਾਲਾ ਤੋਂ ਉੱਠੀ ਆਜ਼ਾਦੀ ਦੀ ਚੰਗਿਆੜੀ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਆਜ਼ਾਦੀ ਸੰਘਰਸ਼ ਦੀ ਪੂਰੀ ਕਹਾਣੀ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਰਕ ਵਿੱਚ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਇਤਿਹਾਸ ਦੇ ਮਹੱਤਵਪੂਰਨ ਪੜਾਵਾਂ ਨੂੰ ਜੀਵੰਤ ਢੰਗ ਨਾਲ ਦਰਸਾਉਣ ਦੀ ਯੋਜਨਾ ਹੈ।
80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਅਨਿਲ ਵਿਜ ਨੇ ਅੰਬਾਲਾ ਛਾਉਣੀ ਸਥਿਤ ਸ਼ਹੀਦ ਸਮਾਰਕ ਦੇ ਓਪਨ-ਏਅਰ ਥੀਏਟਰ ਵਿੱਚ ਕਰਵਾਇਆ ਗਿਆ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਸਮਾਰਕ ਦੇ ਨਿਰਮਾਣ ਅਤੇ ਇੱਥੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਇਤਿਹਾਸਕ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ।
10 ਮਈ 1857 ਨੂੰ ਅੰਬਾਲਾ ਛਾਉਣੀ ਤੋਂ ਉੱਠੀ ਸੀ ਆਜ਼ਾਦੀ ਦੀ ਚੰਗਿਆੜੀ: ਵਿਜ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਭਾਰਤ ਵਿੱਚ 15 ਅਗਸਤ ਨੂੰ ...









