ਈਰਾਨ ਵੱਲੋਂ ਅਮਰੀਕਾ ਨੂੰ ‘ਵੱਡੇ ਸਰਪ੍ਰਾਈਜ਼’ ਦੀ ਚੇਤਾਵਨੀ, ਟਰੰਪ ਦਾ ਅਲਟੀਮੇਟਮ ਨਕਾਰਿਆ।
ਨਵੀਂ ਦਿੱਲੀ, 5 ਅਪ੍ਰੈਲ 2026: ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਚੇਤਾਵਨੀ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ 48 ਘੰਟਿਆਂ ਅੰਦਰ ਸ਼ਾਂਤੀ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਤੇਹਰਾਨ ਦੇ ਅਹਿਮ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ। ਈਰਾਨ ਨੇ ਇਸ ਅਲਟੀਮੇਟਮ ਨੂੰ “ਘਬਰਾਹਟ ਭਰਿਆ, ਅਸੰਤੁਲਿਤ ਅਤੇ ਗੈਰ-ਜ਼ਿੰਮੇਵਾਰ ਕਦਮ” ਦੱਸਿਆ ਹੈ।
ਟਰੰਪ ਨੂੰ ਈਰਾਨ ਦਾ ਤਿੱਖਾ ਜਵਾਬ:ਈਰਾਨ ਵੱਲੋਂ ਟਰੰਪ ਦੀ ਭਾਸ਼ਾ ਵਿੱਚ ਹੀ ਜਵਾਬ ਦਿੰਦਿਆਂ ਚੇਤਾਵਨੀ ਦਿੱਤੀ ਗਈ ਕਿ “ਤੁਹਾਡੇ ਲਈ ਨਰਕ ਦੇ ਦਰਵਾਜ਼ੇ ਖੁੱਲ ਜਾਣਗੇ।” ਇਹ ਬਿਆਨ ‘ਖਾਤਮ ਅਲ-ਅੰਬੀਆ’ ਸੈਂਟਰਲ ਹੈੱਡਕੁਆਰਟਰ ਦੇ ਪ੍ਰਤੀਨਿਧੀ ਜਨਰਲ ਅਲੀ ਅਬਦੁੱਲਾਹੀ ਅਲੀਬਾਦੀ ਵੱਲੋਂ ਦਿੱਤਾ ਗਿਆ।
ਇਸ ਤੋਂ ਪਹਿਲਾਂ ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਕਿਹਾ ਸੀ ਕਿ ਜੇਕਰ ਸ਼ਾਂਤੀ ਸਮਝੌਤਾ ਨਾ ਹੋਇਆ ਅਤੇ ਸਟ੍ਰੇਟ ਆਫ ਹੋਰਮੁਜ਼ ਨੂੰ ਮੁੜ ਨਾ ਖੋਲ੍ਹਿਆ ਗਿਆ ਤਾਂ ਈਰਾਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਈਰਾਨ ਦੀ ਵਾਪਸੀ ਚੇਤਾਵਨੀ:ਫਾਰਸ ਨਿਊਜ਼ ਏਜੰਸੀ ਮੁਤਾਬਕ, ਈਰਾਨ ਨੇ ਕਿਹਾ ਹੈ ਕਿ ਜੇਕਰ ਉਸ ਦੇ ਬੁਨਿਆਦੀ ਢਾਂਚ...









