ਚੀਨ ਦੀ ‘ਅੱਖ’ ਨਾਲ ਈਰਾਨ ਵੱਲੋਂ ਕੀਤੀ ਗਈ ਜਾਸੂਸੀ, ਮਿਡਲ ਈਸਟ ਵਿੱਚ ਅਮਰੀਕੀ ਠਿਕਾਣਿਆਂ ‘ਤੇ ਬੰਬਬਾਰੀ ਕੀਤੀ ਗਈ; ਰਿਪੋਰਟ ਵਿੱਚ ਵੱਡਾ ਖੁਲਾਸਾ
ਨਵੀਂ ਦਿੱਲੀ, 15 ਅਪ੍ਰੈਲ 2026: ਹਾਲੀਆ ਟਕਰਾਅ ਦੌਰਾਨ ਈਰਾਨ ਨੇ ਮਿਡਲ ਈਸਟ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਦੀ ਨਿਗਰਾਨੀ ਕਰਨ ਅਤੇ ਹਮਲਿਆਂ ਲਈ ਨਿਸ਼ਾਨੇ ਤੈਅ ਕਰਨ ਵਾਸਤੇ ਇੱਕ ਚੀਨੀ ਸੈਟੇਲਾਈਟ ਦੀ ਵਰਤੋਂ ਕੀਤੀ। ਇਹ ਖੁਲਾਸਾ ‘ਫਾਇਨੈਂਸ਼ਲ ਟਾਈਮਜ਼’ ਦੀ ਜਾਂਚ ਰਿਪੋਰਟ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਲੀਕ ਹੋਏ ਇਰਾਨੀ ਫੌਜੀ ਦਸਤਾਵੇਜ਼ਾਂ ਅਤੇ ਸੈਟੇਲਾਈਟ ਡਾਟਾ ਦਾ ਹਵਾਲਾ ਦਿੱਤਾ ਗਿਆ ਹੈ।
ਰਿਪੋਰਟ ਅਨੁਸਾਰ “TEE-01B” ਨਾਮਕ ਇਹ ਸੈਟੇਲਾਈਟ 2024 ਦੇ ਅਖੀਰ ਵਿੱਚ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਦੀ ਏਅਰੋਸਪੇਸ ਫੋਰਸ ਵੱਲੋਂ ਪ੍ਰਾਪਤ ਕੀਤਾ ਗਿਆ ਸੀ। ਇਹ ਚੀਨ ਦੀ ‘ਅਰਥ ਆਈ’ (Earth Eye) ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ “ਇਨ-ਆਰਬਿਟ ਡਿਲੀਵਰੀ” ਮਾਡਲ ਤਹਿਤ ਇਸਨੂੰ ਪੁਲਾੜ ਵਿੱਚ ਹੀ ਈਰਾਨ ਨੂੰ ਟ੍ਰਾਂਸਫਰ ਕੀਤਾ ਗਿਆ।
ਲੀਕ ਦਸਤਾਵੇਜ਼ਾਂ ਮੁਤਾਬਕ, ਮਾਰਚ ਵਿੱਚ ਹੋਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਪਹਿਲਾਂ ਅਤੇ ਬਾਅਦ ਇਰਾਨੀ ਕਮਾਂਡਰਾਂ ਨੇ ਇਸ ਸੈਟੇਲਾਈਟ ਰਾਹੀਂ ਕਈ ਮਹੱਤਵਪੂਰਨ ਅਮਰੀਕੀ ਠਿਕਾਣਿਆਂ ਦੀ ਨਿਗਰਾਨੀ ਕੀਤੀ। ਸਾਊਦੀ ਅਰਬ ਦੇ ਪ੍ਰਿੰਸ ਸੁਲਤਾ...








