ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਦੋ ਦਿਨਾਂ ਏ.ਆਈ. ਕਾਨਫਰੰਸ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ ਤਕਨਾਲੋਜੀ ਵਰਤੋਂਕਾਰ ਨਹੀਂ, ਸਗੋਂ ਇਸ ਦੇ ਸਿਰਜਣਹਾਰ ਬਣਾਉਣ ‘ਤੇ ਖ਼ਾਸ ਜ਼ੋਰ ਦਿੱਤਾ ਗਿਆ
ਚੰਡੀਗੜ੍ਹ, 18 ਅਪ੍ਰੈਲ 2026: ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਏਕੀਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਸੀ.ਆਈ.ਆਈ. ਦੇ ਨਾਰਦਰਨ ਰੀਜਨ ਹੈੱਡਕੁਆਰਟਰ ਵਿੱਚ ਕਰਵਾਈ ਗਈ ਦੋ-ਦਿਨਾਂ ਕੌਮੀ ਪੱਧਰੀ ਕਾਨਫਰੰਸ ਗੂਗਲ ਅਤੇ ਇੰਟੇਲ ਵੱਲੋਂ ਕਰਵਾਈਆਂ ਗਈਆਂ ਵਿਹਾਰਕ ਵਰਕਸ਼ਾਪਾਂ ਨਾਲ ਅੱਜ ਸੰਪੰਨ ਹੋ ਗਈ।
ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏ.ਆਈ. ਨੂੰ ਲਾਗੂ ਕਰਨ ਲਈ ਇਕ ਢੁਕਵਾਂ ਰੋਡਮੈਪ ਤਿਆਰ ਕਰਨ ਲਈ ਨੀਤੀ ਨਿਰਧਾਰਕਾਂ, ਅਧਿਆਪਕਾਂ ਅਤੇ ਤਕਨੀਕੀ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਦਾ ਸਾਂਝਾ ਮੰਚ ਮੁਹੱਈਆ ਕਰਵਾਇਆ। ਇਸ ਦਾ ਕੇਂਦਰ ਸਿੱਖਣ ਦੀ ਗੁਣਵੱਤਾ ਨੂੰ ਸੁਧਾਰਨਾ, ਸਿੱਖਿਆ ਦੀ ਪਹੁੰਚ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਸਿਰਫ਼ ਤਕਨਾਲੋਜੀ ਦੇ ਉਪਭੋਗਤਾਵਾਂ ਦੀ ਥਾਂ ਇਸ ਦੇ ਸਿਰਜਣਹਾਰ ਬਣਾਉਣ ‘ਤੇ ਰਿਹਾ।
ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾਮੁਕਤ ਆਈਏਐਸ) ਨੇ ਏ.ਆਈ. ਦੀ ਨੈਤਿਕ ਵਰਤੋਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ ਹੱਲ ਕਰਨ ਦੀ ਸ...









