ਸੜਕ ਸੁਰੱਖਿਆ ਲਈ ਵੱਡਾ ਕਦਮ! ਗੱਡੀਆਂ ਆਪਸ ਵਿੱਚ ਕਰਨਗੀਆਂ ‘ਗੱਲਬਾਤ’
ਨਵੀਂ ਦਿੱਲੀ, 4 ਅਗਸਤ 2026: ਕਲਪਨਾ ਕਰੋ ਕਿ ਤੁਸੀਂ ਧੁੰਦ, ਤੇਜ਼ ਮੀਂਹ ਜਾਂ ਕਿਸੇ ਤਿੱਖੇ ਮੋੜ 'ਤੇ ਗੱਡੀ ਚਲਾ ਰਹੇ ਹੋ। ਤੁਹਾਡੇ ਅੱਗੇ ਚੱਲ ਰਹੀ ਕਾਰ ਅਚਾਨਕ ਬ੍ਰੇਕ ਲਗਾ ਦਿੰਦੀ ਹੈ, ਪਰ ਤੁਹਾਨੂੰ ਉਹ ਦਿਖਾਈ ਨਹੀਂ ਦਿੰਦੀ। ਅਜਿਹੇ ਹਾਲਾਤ ਵਿੱਚ ਜੇ ਤੁਹਾਡੀ ਗੱਡੀ ਪਹਿਲਾਂ ਹੀ ਤੁਹਾਨੂੰ ਇਹ ਸੁਚੇਤ ਕਰ ਦੇਵੇ ਕਿ ਅੱਗੇ ਖ਼ਤਰਾ ਹੈ, ਤਾਂ ਵੱਡਾ ਸੜਕ ਹਾਦਸਾ ਟਲ ਸਕਦਾ ਹੈ। ਇਹ ਕੋਈ ਕਲਪਨਾ ਨਹੀਂ, ਸਗੋਂ ਭਾਰਤ ਵਿੱਚ ਜਲਦ ਹਕੀਕਤ ਬਣ ਸਕਦੀ ਹੈ।
ਕੇਂਦਰ ਸਰਕਾਰ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਹੀਕਲ-ਟੂ-ਵਹੀਕਲ (Vehicle-to-Vehicle ਜਾਂ V2V) ਕਮਿਊਨੀਕੇਸ਼ਨ ਤਕਨੀਕ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮਕਸਦ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਸੈਂਟਰਲ ਮੋਟਰ ਵਹੀਕਲ ਰੂਲਜ਼, 1989 ਵਿੱਚ ਸੋਧ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਕੀ ਹੈ V2V ਕਮਿਊਨੀਕੇਸ਼ਨ ਸਿਸਟਮ?
V2V ਇੱਕ ਸਮਾਰਟ ਤਕਨੀਕ ਹੈ, ਜਿਸ ਤਹਿਤ ਸੜਕ 'ਤੇ ਚੱਲ ਰਹੀਆਂ ਗੱਡੀਆਂ ਆਪਸ ਵਿੱਚ ਰੀਅਲ-ਟਾਈਮ ਵਿੱਚ ਜਾਣਕਾਰੀ ਸਾਂਝੀ ਕਰਦੀਆਂ ਹਨ। ਇਹ ਸਿਸਟਮ ਵਾਹਨ...









