Friday, October 30Punjabi People

Tag: Khabran

ਹਰਿਆਣਾ ਦੇ ਸਾਬਕਾ ਮੰਤਰੀ ਦੇ ਟਿਕਾਣਿਆਂ ’ਤੇ ED ਦੀ ਛਾਪੇਮਾਰੀ, ਨਿਵੇਸ਼ਕਾਂ ਨਾਲ ਧੋਖਾਧੜੀ ਦੇ ਦੋਸ਼

ਹਰਿਆਣਾ ਦੇ ਸਾਬਕਾ ਮੰਤਰੀ ਦੇ ਟਿਕਾਣਿਆਂ ’ਤੇ ED ਦੀ ਛਾਪੇਮਾਰੀ, ਨਿਵੇਸ਼ਕਾਂ ਨਾਲ ਧੋਖਾਧੜੀ ਦੇ ਦੋਸ਼

Haryana news
ਗੁਰੂਗ੍ਰਾਮ, 17 ਸਤੰਬਰ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਹਰਿਆਣਾ ਦੇ ਸਾਬਕਾ ਰਾਜ ਮੰਤਰੀ ਅਤੇ ਕਾਰੋਬਾਰੀ ਗੋਪਾਲ ਗੋਇਲ ਕਾਂਡਾ ਨਾਲ ਜੁੜੇ ਗੁਰੂਗ੍ਰਾਮ ਦੇ ਤਿੰਨ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੀ ਜਾਂਚ ਦੇ ਤਹਿਤ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਦੀ ਧਾਰਾ 17 ਅਧੀਨ ਕੀਤੀ ਗਈ। ED ਦੀ ਟੀਮ ਵੱਲੋਂ ਕਾਂਡਾ ਦੇ ਰਿਹਾਇਸ਼ੀ ਘਰ, ਫਾਰਮਹਾਊਸ ਅਤੇ ਦਫ਼ਤਰ ਦੀ ਤਲਾਸ਼ੀ ਲਈ ਗਈ। ਏਜੰਸੀ ਦੀ ਇਹ ਕਾਰਵਾਈ ਰੀਅਲ ਅਸਟੇਟ ਕੰਪਨੀ ਵਾਟਿਕਾ ਲਿਮਟਿਡ ਨਾਲ ਜੁੜੇ ਕਥਿਤ ਧੋਖਾਧੜੀ ਅਤੇ ਫੰਡਾਂ ਦੇ ਸ਼ੱਕੀ ਡਾਇਵਰਜ਼ਨ ਦੇ ਮਾਮਲੇ ਦੀ ਜਾਂਚ ਦਾ ਹਿੱਸਾ ਹੈ। 661 ਨਿਵੇਸ਼ਕਾਂ ਤੋਂ ₹248.46 ਕਰੋੜ ਇਕੱਠੇ ਕਰਨ ਦਾ ਮਾਮਲਾ ED ਦੀ ਜਾਂਚ ਮੁਤਾਬਕ, ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਵਾਟਿਕਾ ਲਿਮਟਿਡ ਦੇ ਚਾਰ ਕਮਰਸ਼ੀਅਲ ਪ੍ਰੋਜੈਕਟਾਂ ਵਿੱਚ ਲਗਭਗ 661 ਨਿਵੇਸ਼ਕਾਂ ਤੋਂ ₹248.46 ਕਰੋੜ ਇਕੱਠੇ ਕੀਤੇ ਗਏ ਸਨ। ਦੋਸ਼ ਹੈ ਕਿ ਨਿਵੇਸ਼ਕਾਂ ਨੂੰ ਸਮੇਂ ਸਿਰ ਜਾਇਦਾਦ ਦਾ ਕਬਜ਼ਾ ਦੇਣ, ਯਕੀਨੀ ਰਿਟਰਨ, ਲੀਜ਼ ਰੈਂਟਲ ਅਤੇ ਸੇਲ ਡੀਡ ਲਾ...
ਅੰਮ੍ਰਿਤਸਰ ’ਚ PM ਮੋਦੀ ਦੇ 76ਵੇਂ ਜਨਮਦਿਨ ਮੌਕੇ ਗੁਰਮਤਿ ਸਮਾਗਮ, ਸਿੱਖ ਆਗੂਆਂ ਨੇ ਕੀਤੀ ਅਰਦਾਸ

ਅੰਮ੍ਰਿਤਸਰ ’ਚ PM ਮੋਦੀ ਦੇ 76ਵੇਂ ਜਨਮਦਿਨ ਮੌਕੇ ਗੁਰਮਤਿ ਸਮਾਗਮ, ਸਿੱਖ ਆਗੂਆਂ ਨੇ ਕੀਤੀ ਅਰਦਾਸ

Punjab News
ਸ੍ਰੀ ਅੰਮ੍ਰਿਤਸਰ ਸਾਹਿਬ, 17 ਸਤੰਬਰ 2026: ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ਸਿੱਖ ਸੰਗਤ, ਸੰਤ ਸਮਾਜ ਅਤੇ ਵੱਖ-ਵੱਖ ਸਿੱਖ ਸੰਪਰਦਾਵਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਕੀਰਤਨ ਦਰਬਾਰ ਸਜਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ, ਚੜ੍ਹਦੀ ਕਲਾ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਹ ਸਮਾਗਮ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਉੱਦਮ ਸਦਕਾ ਗੁਰਦੁਆਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵੇਨਿਊ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿੱਖ ਸੰਗਤਾਂ, ਸੰਤ-ਮਹਾਪੁਰਖ, ਸਿੱਖ ਸੰਪਰਦਾਵਾਂ ਦੇ ਨੁਮਾਇੰਦੇ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਦਾ ਆਯੋਜਨ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਜਦਕਿ ਸੰਤ-ਮਹਾਪੁਰਖਾਂ ਨੇ ਗੁਰ...
ਚੰਡੀਗੜ੍ਹ ਦੀਆਂ ਮੈਡੀਕਲ ਅਸਾਮੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ, ‘ਆਪ’ ਨੇ ਡਰਾਫਟ ਰੂਲਜ਼ ’ਤੇ ਜਤਾਇਆ ਇਤਰਾਜ਼

ਚੰਡੀਗੜ੍ਹ ਦੀਆਂ ਮੈਡੀਕਲ ਅਸਾਮੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ, ‘ਆਪ’ ਨੇ ਡਰਾਫਟ ਰੂਲਜ਼ ’ਤੇ ਜਤਾਇਆ ਇਤਰਾਜ਼

Breaking News, CHANDIGARH NEWS
ਚੰਡੀਗੜ੍ਹ, 17 ਸਤੰਬਰ 2026:  ਚੰਡੀਗੜ੍ਹ ਦੀਆਂ ਮੈਡੀਕਲ ਸੇਵਾਵਾਂ ਵਿੱਚ ਭਰਤੀ ਨਾਲ ਸਬੰਧਤ ਪ੍ਰਸਤਾਵਿਤ ਨਵੇਂ ਨਿਯਮਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਮੁੜ ਹਲਚਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ‘UT Chandigarh Health Service Rules 2026’ ਦੇ ਮਸੌਦੇ ’ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਹੈ ਕਿ ਨਵਾਂ ਭਰਤੀ ਢਾਂਚਾ ਲਾਗੂ ਹੋਣ ਨਾਲ ਚੰਡੀਗੜ੍ਹ ਦੀਆਂ ਮੈਡੀਕਲ ਅਸਾਮੀਆਂ ਵਿੱਚ ਪੰਜਾਬ ਦਾ ਪ੍ਰਭਾਵੀ ਹਿੱਸਾ ਘਟ ਕੇ ਕਰੀਬ 36 ਫ਼ੀਸਦੀ ਰਹਿ ਸਕਦਾ ਹੈ। 60:40 ਵਿਵਸਥਾ ਨੂੰ ਲੈ ਕੇ ਪੰਨੂ ਦਾ ਇਤਰਾਜ਼ ਬਲਤੇਜ ਪੰਨੂ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਦੀਆਂ ਕੁਝ ਸੇਵਾਵਾਂ ਵਿੱਚ 60:40 ਦੀ ਹਿੱਸੇਦਾਰੀ ਦਾ ਹਵਾਲਾ ਦਿੱਤਾ ਜਾਂਦਾ ਰਿਹਾ ਹੈ, ਜਿਸ ਤਹਿਤ ਪੰਜਾਬ ਦਾ ਹਿੱਸਾ 60 ਫ਼ੀਸਦੀ ਅਤੇ ਹਰਿਆਣਾ ਦਾ 40 ਫ਼ੀਸਦੀ ਦੱਸਿਆ ਜਾਂਦਾ ਹੈ। ਪੰਨੂ ਦਾ ਦਾਅਵਾ ਹੈ ਕਿ ਪ੍ਰਸਤਾਵਿਤ ਨਿਯਮਾਂ ਤਹਿਤ ਮੈਡੀਕਲ ਅਫ਼ਸਰਾਂ ਦੀਆਂ 40 ਫ਼ੀਸਦੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਯੂਟੀ ਕਾਡਰ ਵਿੱਚ ਜਾਣਗੀਆਂ, ਜਦਕਿ ਬਾਕੀ 60 ਫ਼ੀਸਦੀ ਅਸਾਮੀਆਂ ਪ...
ਮਨਾਲੀ-ਰੋਹਤਾਂਗ ਤੇ ਭਰਮੌਰ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਪਹਾੜਾਂ ’ਚ ਵਧੀ ਠੰਢ

ਮਨਾਲੀ-ਰੋਹਤਾਂਗ ਤੇ ਭਰਮੌਰ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਪਹਾੜਾਂ ’ਚ ਵਧੀ ਠੰਢ

Breaking News, CHANDIGARH NEWS, National News
ਹਿਮਾਚਲ ਪ੍ਰਦੇਸ਼, 17 ਸਤੰਬਰ 2026: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਪੂਰੀ ਤਰ੍ਹਾਂ ਵਿਦਾਈ ਤੋਂ ਪਹਿਲਾਂ ਹੀ ਮੌਸਮ ਨੇ ਕਰਵਟ ਲੈ ਲਈ ਹੈ। ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਵੀਰਵਾਰ ਸਵੇਰੇ ਤੜਕੇ ਰੋਹਤਾਂਗ, ਭਰਮੌਰ ਅਤੇ ਮਨਾਲੀ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਬਰਫ਼ ਦੀ ਚਾਦਰ ਵਿਛ ਗਈ। ਇਨ੍ਹਾਂ ਇਲਾਕਿਆਂ ਵਿੱਚ ਕਰੀਬ ਇੱਕ ਤੋਂ ਡੇਢ ਇੰਚ ਤੱਕ ਬਰਫ਼ ਪੈਣ ਦੀ ਜਾਣਕਾਰੀ ਹੈ। ਆਮ ਤੌਰ ’ਤੇ ਇਨ੍ਹਾਂ ਉੱਚੇ ਇਲਾਕਿਆਂ ਵਿੱਚ ਪਹਿਲੀ ਬਰਫ਼ਬਾਰੀ ਅਕਤੂਬਰ ਦੇ ਮੱਧ ਦੇ ਆਸ-ਪਾਸ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਸਤੰਬਰ ਵਿੱਚ ਹੀ ਹਿਮਪਾਤ ਹੋਣ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਸੂਬੇ ਵਿੱਚ ਅਜੇ ਮਾਨਸੂਨ ਦੀ ਅਧਿਕਾਰਤ ਵਿਦਾਈ ਨਹੀਂ ਹੋਈ ਅਤੇ ਇਸ ਦੌਰਾਨ ਹੀ ਉੱਚੇ ਪਹਾੜਾਂ ’ਤੇ ਬਰਫ਼ਬਾਰੀ ਹੋ ਗਈ। ਉੱਚੇ ਇਲਾਕਿਆਂ ਵਿੱਚ ਵਧੀ ਠੰਢ ਬਰਫ਼ਬਾਰੀ ਤੋਂ ਬਾਅਦ ਉੱਚੇ ਪਹਾੜੀ ਖੇਤਰਾਂ ਵਿੱਚ ਠੰਢ ਦਾ ਅਹਿਸਾਸ ਵਧ ਗਿਆ ਹੈ। ਖ਼ਾਸ ਕਰਕੇ ਸਵੇਰੇ, ਸ਼ਾਮ ਅਤੇ ਰਾਤ ਦੇ ਸਮੇਂ ਤਾਪਮਾਨ ਵਿੱਚ ਗਿਰਾਵਟ ਕਾਰਨ ਲੋਕਾਂ ਨੂੰ ਠੰਢ...
ਸਚਿਨ ਪਾਇਲਟ ਕਰਨਗੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਕਾਂਗਰਸੀ ਆਗੂਆਂ ਦੀ ਸਰਗਰਮੀ ਦੀ ਸਮੀਖਿਆ

ਸਚਿਨ ਪਾਇਲਟ ਕਰਨਗੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਕਾਂਗਰਸੀ ਆਗੂਆਂ ਦੀ ਸਰਗਰਮੀ ਦੀ ਸਮੀਖਿਆ

Breaking News
ਚੰਡੀਗੜ੍ਹ, 17 ਸਤੰਬਰ 2026: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਨੂੰ ਗਤੀ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਆਪਣੀ ਪਹਿਲੀ ਫੇਰੀ ਦੌਰਾਨ ਪਾਇਲਟ ਨੇ 15 ਸਤੰਬਰ ਨੂੰ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਆਗੂਆਂ ਨੂੰ ਇੱਕ ਮੰਚ ’ਤੇ ਲਿਆਉਂਦਿਆਂ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਹੋਏ। ਹੁਣ ਪਾਰਟੀ ਦੀ ਅਗਲੀ ਰਣਨੀਤੀ ਨੂੰ ਲੈ ਕੇ ਪਾਇਲਟ ਵੱਲੋਂ ਪੰਜਾਬ ਦੇ ਸੰਗਠਨ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਸਰਗਰਮੀ ਦਾ ਜਾਇਜ਼ਾ ਲੈਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸਥਾਨਕ ਆਗੂਆਂ, ਵਰਕਰਾਂ ਅਤੇ ਸੰਗਠਨਾਤਮਕ ਢਾਂਚੇ ਨਾਲ ਸਿੱਧੇ ਸੰਪਰਕ ਰਾਹੀਂ ਹਲਕਾ ਪੱਧਰ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਸ਼ਾਮਲ ਹੈ। ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ’ਤੇ ਜ਼ੋਰ ਪੰਜਾਬ ਕਾਂਗਰਸ ਦੀ ਭਵਿੱ...
CM ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਤਹਿਤ ਬੱਚਿਆਂ ਦੇ ਉਜਵਲ ਭਵਿੱਖ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

CM ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਤਹਿਤ ਬੱਚਿਆਂ ਦੇ ਉਜਵਲ ਭਵਿੱਖ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

Breaking News, Punjab News
ਚੰਡੀਗੜ੍ਹ, 17 ਸਤੰਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸ਼ੋਰ ਨਿਆਂ ਐਕਟ ਤਹਿਤ ਰਜਿਸਟਰਡ ਘਰਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਸਿੱਖਿਆ, ਹੁਨਰ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਬਿਹਤਰ ਅਤੇ ਸਵੈ-ਨਿਰਭਰ ਭਵਿੱਖ ਵੱਲ ਲਿਜਾਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਹੁਨਰ ਵਿਕਾਸ ਅਤੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਹੁਸ਼ਿਆਰਪੁਰ ਦੇ ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ ਵਿੱਚ ਰਹਿ ਰਹੇ ਕੁੱਲ 48 ਬੱਚਿਆਂ ਨੇ ਰੁਜ਼ਗਾਰ-ਕੇਂਦਰਿਤ ਹੁਨਰ ਵਿਕਾਸ ਕੋਰਸ ਸਫਲਤਾਪੂਰਵਕ ਪੂਰੇ ਕਰ ਲਏ ਹਨ। ਇਨ੍ਹਾਂ ਵਿੱਚ ਸਪੈਸ਼ਲ ਹੋਮ ਦੇ 25 ਬੱਚਿਆਂ ਨੇ ਹੇਅਰ ਡ੍ਰੈਸਰ ਅਤੇ ਸਟਾਈਲਿਸਟ ਕੋਰਸ ਕੀਤਾ, ਜਦਕਿ ਆਬਜ਼ਰਵੇਸ਼ਨ ਹੋਮ ਦੇ 23 ਬੱਚਿਆਂ ਨੇ ਮਲਟੀ ਸਕਿੱਲ ਟੈਕਨੀਸ਼ੀਅਨ ਕੋਰਸ ਮੁਕੰਮਲ ਕੀਤਾ ਹੈ। ਮੰਤਰੀ ਨੇ ਦੱਸਿਆ ਕ...
‘ਆਪ’ ਨੇ ਸਮਾਣਾ ਤੇ ਸ਼ਾਹਕੋਟ ਲਈ ਨਿਯੁਕਤ ਕੀਤੇ ਨਵੇਂ ਹਲਕਾ ਇੰਚਾਰਜ

‘ਆਪ’ ਨੇ ਸਮਾਣਾ ਤੇ ਸ਼ਾਹਕੋਟ ਲਈ ਨਿਯੁਕਤ ਕੀਤੇ ਨਵੇਂ ਹਲਕਾ ਇੰਚਾਰਜ

Punjab News
ਚੰਡੀਗੜ੍ਹ, 17 ਸਤੰਬਰ 2026: ਆਮ ਆਦਮੀ ਪਾਰਟੀ (AAP) ਵੱਲੋਂ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਲੈ ਕੇ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਨੇ ਸਮਾਣਾ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਮਾਣਾ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਰੱਖੜਾ ਨੂੰ ਸੌਂਪੀ ਗਈ ਹੈ, ਜਦਕਿ ਸ਼ਾਹਕੋਟ ਹਲਕੇ ਦਾ ਨਵਾਂ ਹਲਕਾ ਇੰਚਾਰਜ ਬਲਵੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਦੋਵਾਂ ਨਵੇਂ ਹਲਕਾ ਇੰਚਾਰਜਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਾਰਟੀ ਵੱਲੋਂ ਉਮੀਦ ਜਤਾਈ ਗਈ ਹੈ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਯੋਗਦਾਨ ਪਾਉਣਗੇ। ਪਾਰਟੀ ਨੇ ਦੋਵਾਂ ਆਗੂਆਂ ਨੂੰ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਦੀ ਉਮੀਦ ਪ੍ਰਗਟ ਕੀਤੀ ...
ਅਕਾਲੀ ਦਲ ਨੂੰ ਝਟਕਾ, 2027 ਲਈ ਬੁਢਲਾਡਾ ਤੋਂ ਐਲਾਨੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਦਿੱਤਾ ਅਸਤੀਫ਼ਾ

ਅਕਾਲੀ ਦਲ ਨੂੰ ਝਟਕਾ, 2027 ਲਈ ਬੁਢਲਾਡਾ ਤੋਂ ਐਲਾਨੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਦਿੱਤਾ ਅਸਤੀਫ਼ਾ

Breaking News
ਮਾਨਸਾ, 17 ਸਤੰਬਰ 2026: ਸ਼੍ਰੋਮਣੀ ਅਕਾਲੀ ਦਲ ਨੂੰ ਬੁਢਲਾਡਾ ਵਿਧਾਨ ਸਭਾ ਹਲਕੇ ਵਿੱਚ ਵੱਡਾ ਸਿਆਸੀ ਝਟਕਾ ਲੱਗਿਆ ਹੈ। ਪਾਰਟੀ ਦੇ ਬੁਢਲਾਡਾ ਹਲਕਾ ਇੰਚਾਰਜ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਬੁਢਲਾਡਾ ਹਲਕੇ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਡਾ. ਨਿਸ਼ਾਨ ਸਿੰਘ ਨੇ ਆਪਣੇ ਅਸਤੀਫ਼ੇ ਪਿੱਛੇ ਮੁੱਖ ਤੌਰ ’ਤੇ ਸਿਹਤ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਰਥਿਕ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿੱਜੀ ਕਾਰਨਾਂ ਕਰਕੇ ਉਹ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੂੰ ਪਹਿਲਾਂ ਵਾਂਗ ਸਮਾਂ ਨਹੀਂ ਦੇ ਪਾ ਰਹੇ ਸਨ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਭੇਜਿਆ ਅਸਤੀਫ਼ਾ ਡਾ. ਨਿਸ਼ਾਨ ਸਿੰਘ ਮੁਤਾਬਕ ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ...
ਹੁਸ਼ਿਆਰਪੁਰ ’ਚ ਕਾਸੋ ਆਪ੍ਰੇਸ਼ਨ ਦੌਰਾਨ ਵੱਡੀ ਬਰਾਮਦਗੀ, 86 ਕਿਲੋ ਡੋਡਿਆਂ ਸਮੇਤ ਬਜ਼ੁਰਗ ਗ੍ਰਿਫ਼ਤਾਰ

ਹੁਸ਼ਿਆਰਪੁਰ ’ਚ ਕਾਸੋ ਆਪ੍ਰੇਸ਼ਨ ਦੌਰਾਨ ਵੱਡੀ ਬਰਾਮਦਗੀ, 86 ਕਿਲੋ ਡੋਡਿਆਂ ਸਮੇਤ ਬਜ਼ੁਰਗ ਗ੍ਰਿਫ਼ਤਾਰ

Punjab News
ਹੁਸ਼ਿਆਰਪੁਰ, 17 ਸਤੰਬਰ 2026:  ਹੁਸ਼ਿਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਮੰਨਣ ਵਿੱਚ ਕਾਰਵਾਈ ਕਰਦਿਆਂ ਇੱਕ ਬਜ਼ੁਰਗ ਵਿਅਕਤੀ ਨੂੰ ਕਥਿਤ ਤੌਰ ’ਤੇ 86 ਕਿਲੋ ਡੋਡਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਪਿੰਡ ਮੰਨਣ ਵਾਸੀ ਚੰਦਰ ਹੰਸ ਵਜੋਂ ਦੱਸੀ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਨਸ਼ੀਲੇ ਪਦਾਰਥ ਤੋਂ ਇਲਾਵਾ ਭਾਰ ਤੋਲਣ ਵਾਲਾ ਕੰਡਾ, ਇੱਕ ਡਰੱਮ ਅਤੇ ਮੋਮੀ ਲਿਫਾਫੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਬਰਾਮਦਗੀ ਨੂੰ ਮਾਮਲੇ ਦੀ ਜਾਂਚ ਦੇ ਅਹਿਮ ਹਿੱਸੇ ਵਜੋਂ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਕਿਰਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ‘ਕਾਸੋ’ (CASO) ਆਪ੍ਰੇਸ਼ਨ ਤਹਿਤ ਪਿੰਡ ਮੰਨਣ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ ਪੁਲਿਸ ਟੀਮ ਨੇ ਇੱਕ ਘਰ ਦੀ ਹਵੇਲੀ ਵਿੱਚ ਤਲਾਸ਼ੀ ਲਈ, ਜਿੱਥੋਂ ਕਰੀਬ 86 ਕਿਲੋ ਡੋਡੇ ਬਰਾਮਦ ਹੋਏ। ਐਸਐਚਓ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਬਰਾਮ...
ਕਾਂਗਰਸ ’ਚ ਵਾਪਸੀ ਦੀਆਂ ਚਰਚਾਵਾਂ ਦਰਮਿਆਨ ਸੁਨੀਲ ਜਾਖੜ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਕਾਂਗਰਸ ’ਚ ਵਾਪਸੀ ਦੀਆਂ ਚਰਚਾਵਾਂ ਦਰਮਿਆਨ ਸੁਨੀਲ ਜਾਖੜ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

Punjab News
ਚੰਡੀਗੜ੍ਹ, 17 ਸਤੰਬਰ 2026: ਭਾਜਪਾ ਆਗੂ ਸੁਨੀਲ ਜਾਖੜ ਅਤੇ ਸਾਬਕਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਸਨ। ਇਨ੍ਹਾਂ ਅਟਕਲਾਂ ਦਰਮਿਆਨ ਸੁਨੀਲ ਜਾਖੜ ਨੇ ਹੁਣ ਆਪਣੇ ਬਾਰੇ ਚੱਲ ਰਹੀਆਂ ਕਾਂਗਰਸ ਵਿੱਚ ਵਾਪਸੀ ਦੀਆਂ ਖ਼ਬਰਾਂ ’ਤੇ ਸਪੱਸ਼ਟ ਜਵਾਬ ਦਿੱਤਾ ਹੈ। ਸੁਨੀਲ ਜਾਖੜ ਨੇ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਨਾਲ ਸਬੰਧਤ ਕੁਝ ਪੋਸਟਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਹਨ, ਪਰ ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ। ਜਾਖੜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਾਂਗਰਸ ਵਿੱਚ ਵਾਪਸੀ ਦੇ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ ਅਤੇ ਇਨ੍ਹਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ (BJP) ਦੇ ਨਾਲ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਪਣਾਈ ਗਈ ‘ਸਭ ਕ...