ਬੁਰਾ ਕੋਲੈਸਟ੍ਰੋਲ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਖ਼ਤਰਨਾਕ! ਨਵੀਆਂ ਗਾਈਡਲਾਈਨਾਂ ਵਿੱਚ ਸੁਰੱਖਿਅਤ ਪੱਧਰ ਨਿਰਧਾਰਤ
ਦਿਲ ਦੀਆਂ ਬਿਮਾਰੀਆਂ ਦੇ ਵਧ ਰਹੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ American College of Cardiology ਅਤੇ American Heart Association ਨੇ ਕੋਲੈਸਟ੍ਰੋਲ ਪ੍ਰਬੰਧਨ ਸੰਬੰਧੀ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ। ਇਨ੍ਹਾਂ ਦਾ ਮੁੱਖ ਮਕਸਦ ਦਿਲ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਣ ਅਤੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਉਣਾ ਹੈ। ਮਾਹਿਰਾਂ ਦੇ ਅਨੁਸਾਰ, ਲਗਭਗ 80–90 ਫੀਸਦੀ ਦਿਲ ਦੀਆਂ ਬਿਮਾਰੀਆਂ ਨੂੰ ਸਹੀ ਸਮੇਂ ਇਲਾਜ ਅਤੇ ਸਾਵਧਾਨੀ ਨਾਲ ਰੋਕਿਆ ਜਾ ਸਕਦਾ ਹੈ।
ਨਵੀਂ ਗਾਈਡਲਾਈਨ ਸਪੱਸ਼ਟ ਕਰਦੀ ਹੈ ਕਿ ਜੇ ਖੁਰਾਕ ਅਤੇ ਕਸਰਤ ਨਾਲ ਕੋਲੈਸਟ੍ਰੋਲ ਕਾਬੂ ਵਿੱਚ ਨਾ ਆਵੇ, ਤਾਂ ਦਵਾਈਆਂ ਦੀ ਸ਼ੁਰੂਆਤ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਹੁਣ ਜੇ 30 ਸਾਲ ਦੀ ਉਮਰ ਵਿੱਚ ਵੀ ਕੋਲੈਸਟ੍ਰੋਲ ਵੱਧ ਮਿਲਦਾ ਹੈ, ਤਾਂ ਡਾਕਟਰੀ ਸਲਾਹ ਨਾਲ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਸਰੀਰ ਵਿੱਚ ਬੈਡ ਕੋਲੈਸਟ੍ਰੋਲ ਜਿੰਨਾ ਘੱਟ ਹੋਵੇ, ਦਿਲ ਦੀ ਸਿਹਤ ਲਈ ਉਨਾ ਹੀ ਚੰਗਾ ਮੰਨਿਆ ਜਾਂਦਾ ਹੈ।
ਆਮ ਵਿਅਕਤੀ: 100 mg/dL ਤੋਂ ਘੱਟ
ਹਾਰਟ ਅਟੈਕ ਜਾਂ ਸਟ੍ਰੋਕ ਦੇ ਮਰੀਜ਼: 55 mg/dL ਤੋਂ ਘੱਟ
ਹਾਰਟ ਡਿਜ਼ੀਜ...









