ਸਨਟੈਕ ਸਿਟੀ ਮਾਮਲਾ: ਈਡੀ ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ 8 ਘੰਟਿਆਂ ਤੋਂ ਵੱਧ ਪੁੱਛਗਿੱਛ
ਜਲੰਧਰ/ਚੰਡੀਗੜ੍ਹ, 18 ਅਗਸਤ 2026: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿੱਚ 2007 ਬੈਚ ਦੀ ਪੰਜਾਬ ਕੈਡਰ ਦੀ ਆਈਏਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕੀਤੀ। ਈਡੀ ਦੇ ਸੰਮਨਾਂ ’ਤੇ ਉਹ ਮੰਗਲਵਾਰ ਨੂੰ ਜਲੰਧਰ ਸਥਿਤ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ ਸਾਢੇ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।
ਕੰਵਲ ਪ੍ਰੀਤ ਬਰਾੜ ਇਸ ਸਮੇਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ, ਈਡੀ ਦੀ ਪੁੱਛਗਿੱਛ ਉਨ੍ਹਾਂ ਦੇ 2024 ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਅਤੇ 2014 ਤੋਂ 2016 ਤੱਕ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਮੁੱਖ ਪ੍ਰਸ਼ਾਸਕ ਵਜੋਂ ਰਹੇ ਕਾਰਜਕਾਲ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਕੰਵਲ ਪ੍ਰੀਤ ਬਰਾੜ ਸਵੇਰੇ ਕਰੀਬ 10:25 ਵਜੇ ਈਡੀ ਦਫ਼ਤਰ ਪਹੁੰਚੇ ਅਤੇ ਸ਼ਾਮ 7:10 ਵਜੇ ਦੇ ਕਰੀਬ ਬਾਹਰ ਨਿਕਲੇ। ਉਨ੍ਹਾਂ ਨੂੰ ਆਪਣੀ ਨਿੱਜੀ ਜਾਇਦਾਦ, ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਨਾ...









