
Haryana 15 ਜਨਵਰੀ 2026: ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਦੇ ਫਰੀਦਾਬਾਦ ਵਿੱਚ ਕਾਂਗਰਸ ਸਰਕਾਰ ਦੌਰਾਨ ਦੋ ਵਾਰ ਕੈਬਨਿਟ ਮੰਤਰੀ ਰਹੇ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਦੇ ਘਰ ਛਾਪੇਮਾਰੀ ਕੀਤੀ। ਈਡੀ ਦੀ ਟੀਮ ਸਵੇਰੇ ਕਰੀਬ 6 ਵਜੇ ਸੈਨਿਕ ਕਲੋਨੀ ਪਹੁੰਚੀ। ਚਾਰ ਗੱਡੀਆਂ ਵਿੱਚ ਆਈ ਇਸ ਟੀਮ ਵਿੱਚ ਸੀਆਰਪੀਐਫ ਦੇ ਜਵਾਨਾਂ ਸਮੇਤ ਕੁੱਲ 17 ਮੈਂਬਰ ਸ਼ਾਮਲ ਸਨ।
ਇਸ ਦੌਰਾਨ ਜਦੋਂ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਦੇ ਪੁੱਤਰ ਵਿਵੇਕ ਪ੍ਰਤਾਪ ਗੇਟ ਤੋਂ ਬਾਹਰ ਆਏ ਤਾਂ ਸੀਆਰਪੀਐਫ ਦੀ ਟੀਮ ਨੇ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਰੋਕਿਆ ਅਤੇ ਹੱਥੋਪਾਈ ਵੀ ਹੋਈ। ਬਾਅਦ ਵਿੱਚ ਵਿਵੇਕ ਪ੍ਰਤਾਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਈਡੀ ਦੀ ਕਾਰਵਾਈ ਰਾਜਨੀਤਿਕ ਪ੍ਰੇਰਣਾ ਨਾਲ ਕੀਤੀ ਗਈ ਹੈ।
