Sunday, August 2Punjabi People

Home

ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਹੁਕਮ, ਹਰ ਸਾਲ ਹੋਵੇਗੀ ਮਾਈਨਿੰਗ ਸਾਈਟਾਂ ਦੀ ਡਰੋਨ ਮੈਪਿੰਗ

ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਹੁਕਮ, ਹਰ ਸਾਲ ਹੋਵੇਗੀ ਮਾਈਨਿੰਗ ਸਾਈਟਾਂ ਦੀ ਡਰੋਨ ਮੈਪਿੰਗ

Uncategorized
ਚੰਡੀਗੜ੍ਹ 8 ਮਈ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਰ-ਕਾਨੂੰਨੀ ਮਾਈਨਿੰਗ ‘ਤੇ ਨਕੇਲ ਕੱਸਣ ਲਈ ਹਰਿਆਣਾ ਸਰਕਾਰ ਨੂੰ ਅਹਿਮ ਨਿਰਦੇਸ਼ ਜਾਰੀ ਕਰਦਿਆਂ ਰਾਜ ਦੀਆਂ ਸਾਰੀਆਂ ਮਾਈਨਿੰਗ ਸਾਈਟਾਂ ਦੀ ਹਰ ਸਾਲ ਡਰੋਨ ਮੈਪਿੰਗ ਕਰਵਾਉਣ ਲਈ ਕਿਹਾ ਹੈ। ਅਦਾਲਤ ਨੇ ਮੰਨਿਆ ਕਿ ਗੈਰ-ਕਾਨੂੰਨੀ ਖਣਨ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਰੋਕਥਾਮ ਲਈ ਤਕਨੀਕੀ ਸਰਵੇਖਣ ਅਤੇ ਡਾਟਾ ਰਿਕਾਰਡਿੰਗ ਸਭ ਤੋਂ ਕਾਰਗਰ ਢੰਗ ਹਨ। ਸੁਣਵਾਈ ਦੌਰਾਨ ਰਾਜ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਸੁਤੰਤਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਸੀ, ਜਿਸ ਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੁਆਰਾ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਪਰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਇਹ ਪ੍ਰਸਤਾਵ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ, ਇਸਦੇ ਵਾਤਾਵਰਣੀ ਪ੍ਰਭਾਵ ਅਤੇ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਇੱਕ ਬਹੁਤ ਹੀ ਤਕਨੀਕੀ ਮਾਮਲਾ ਹੈ, ਜਿਸ ਲਈ ਵਿਸ਼ੇਸ਼ ਮਾਹਰਤਾ ਦੀ ਲੋੜ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੇਵਾਮੁਕਤ ਜੱਜ ਕੋਲ ਲਾਜ਼ਮੀ ਤਕ...
ਕਤਲ ਕਰ ਅਮਰੀਕਾ ਫਰਾਰ ਹੋਏ ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਕਤਲ ਕਰ ਅਮਰੀਕਾ ਫਰਾਰ ਹੋਏ ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Global News
ਨਵੀਂ ਦਿੱਲੀ,8 ਮਈ 2026:  Canada ਪੁਲੀਸ ਨੇ ਦਸੰਬਰ 2024 ਵਿੱਚ Surrey ਦੇ ਦੱਖਣੀ ਖੇਤਰ ਵਿੱਚ ਹੋਏ ਇੱਕ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਭੱਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਸਰਤਾਜ ਸਿੰਘ ਨੂੰ ਪੁਲੀਸ ਪਹਿਲਾਂ ਹੀ ਕਾਬੂ ਕਰ ਚੁੱਕੀ ਸੀ, ਜਦਕਿ ਦੂਜਾ ਮੁਲਜ਼ਮ ਅਮਨ ਵਾਰਦਾਤ ਤੋਂ ਬਾਅਦ ਅਮਰੀਕਾ ਫਰਾਰ ਹੋ ਗਿਆ ਸੀ। ਹੱਤਿਆ ਮਾਮਲਿਆਂ ਦੀ ਜਾਂਚ ਕਰ ਰਹੀ ਪੁਲੀਸ ਸ਼ਾਖਾ ਦੀ ਬੁਲਾਰਨ Freda Fong ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ 2024 ਨੂੰ ਸਰੀ ਦੇ 108 ਐਵੇਨਿਊ ਅਤੇ 147 ਬਲਾਕ ਵਿੱਚ ਸਥਿਤ ਇੱਕ ਘਰ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲੀਸ ਵੱਲੋਂ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲੀਸ ਮੁਤਾਬਕ ਦੂਜਾ ਮੁਲਜ਼ਮ ਅਮਨ ਘਟਨਾ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ। ਕੈਨੇਡੀਅਨ ਅਤੇ ਅਮਰੀਕੀ ਏਜੰਸੀਆਂ ਦੀ ਸਾਂਝੀ ਕਾਰਵਾਈ ਦੌਰਾਨ ਉਸ ਦੇ ਟਿਕਾਣੇ ਦਾ ਪਤਾ ਲਗਾਇਆ...
‘ਅਮਿਤ ਸ਼ਾਹ’ ਦੇ ਨਾਂ ਤੋਂ ਫੋਨ ਆਉਣ ‘ਤੇ AAP MP ਚੱਬੇਵਾਲ ਹੋਏ ਹੈਰਾਨ, ਜਤਾਇਆ ਸ਼ੱਕ

‘ਅਮਿਤ ਸ਼ਾਹ’ ਦੇ ਨਾਂ ਤੋਂ ਫੋਨ ਆਉਣ ‘ਤੇ AAP MP ਚੱਬੇਵਾਲ ਹੋਏ ਹੈਰਾਨ, ਜਤਾਇਆ ਸ਼ੱਕ

Uncategorized
ਹੁਸ਼ਿਆਰਪੁਰ, 8 ਮਈ 2026 : ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਇੱਕ ਹੈਰਾਨ ਕਰਨ ਵਾਲੀ ਕਾਲ ਆਈ। ਸ਼ੁੱਕਰਵਾਰ ਸਵੇਰੇ ਕਰੀਬ 8:45 ਵਜੇ ਆਈ ਇਸ ਕਾਲ ਵਿੱਚ ਪਹਿਲਾਂ ਇੱਕ ਵਿਅਕਤੀ ਨੇ ਆਪਣੀ ਪਹਿਚਾਣ ਦਿੰਦਿਆਂ ਕਿਹਾ ਕਿ ਅਮਿਤ ਸ਼ਾਹ ਉਨ੍ਹਾਂ ਨਾਲ ਗੱਲ ਕਰਨਗੇ। ਇਸ ਤੋਂ ਬਾਅਦ ਦੂਜੇ ਪਾਸੇ ਤੋਂ ਆਵਾਜ਼ ਆਈ, ਜਿਸ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ, “ਜਦੋਂ ਵੀ ਦਿੱਲੀ ਆਓ, ਮੈਨੂੰ ਜ਼ਰੂਰ ਮਿਲੋ। ”ਡਾ. ਚੱਬੇਵਾਲ ਨੇ ਦੱਸਿਆ ਕਿ ਜਨਮਦਿਨ ਹੋਣ ਕਾਰਨ ਉਨ੍ਹਾਂ ਨੂੰ ਲਗਾਤਾਰ ਕਈ ਫੋਨ ਆ ਰਹੇ ਸਨ, ਪਰ ਇਹ ਕਾਲ ਉਨ੍ਹਾਂ ਨੂੰ ਕੁਝ ਸ਼ੱਕੀ ਲੱਗੀ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਮੰਤਰਾਲਿਆਂ ਜਾਂ ਉੱਚ ਅਧਿਕਾਰੀਆਂ ਵੱਲੋਂ ਕਾਲ ਲੈਂਡਲਾਈਨ ਰਾਹੀਂ ਆਉਂਦੀ ਹੈ, ਜਦਕਿ ਇਹ ਕਾਲ ਮੋਬਾਈਲ ਨੰਬਰ ਤੋਂ ਆਈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਆਵਾਜ਼ ਕਾਫੀ ਹੱਦ ਤੱਕ ਗ੍ਰਹਿ ਮੰਤਰੀ ਵਰਗੀ ਲੱਗ ਰਹੀ ਸੀ, ਪਰ ਕੁਝ ਗੱਲਾਂ ਅਜੀਬ ਜ਼ਰੂਰ ਲੱਗੀਆਂ। ਇਸ ਕਾਰਨ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਸ਼ਿਆਰਪੁਰ ਦੇ ਐਸਐਸਪੀ ਕੋਲ ਜਾਂਚ ਦੀ ਮੰਗ ਕੀ...
ਬਠਿੰਡਾ ‘ਚ ਮੁੱਖ ਮੰਤਰੀ ਦਾ ਭਾਜਪਾ ‘ਤੇ ਤਿੱਖਾ ਹਮਲਾ, ਕਿਹਾ- “ਹਰਕਤਾਂ ਤੋਂ ਬਾਜ ਆਵੇ ਭਾਜਪਾ, ਹੁਣ ਨਹੀਂ ਹੋਵੇਗੀ ਬਰਦਾਸ਼ਤ”

ਬਠਿੰਡਾ ‘ਚ ਮੁੱਖ ਮੰਤਰੀ ਦਾ ਭਾਜਪਾ ‘ਤੇ ਤਿੱਖਾ ਹਮਲਾ, ਕਿਹਾ- “ਹਰਕਤਾਂ ਤੋਂ ਬਾਜ ਆਵੇ ਭਾਜਪਾ, ਹੁਣ ਨਹੀਂ ਹੋਵੇਗੀ ਬਰਦਾਸ਼ਤ”

Breaking News
ਚੰਡੀਗੜ੍ਹ / ਬਠਿੰਡਾ, 8 ਮਈ 2026:  ਪੰਜਾਬ ਦੇ ਮੁੱਖ ਮੰਤਰੀ Bhagwant Mann ਦੀ “ਸ਼ੁਕਰਾਨਾ ਯਾਤਰਾ” ਦਾ ਸ਼ੁੱਕਰਵਾਰ ਨੂੰ ਤੀਜਾ ਦਿਨ ਰਿਹਾ। ਇਹ ਯਾਤਰਾ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਲਾਗੂ ਹੋਣ ਤੋਂ ਬਾਅਦ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਇਹ ਯਾਤਰਾ Jalandhar ਅਤੇ Amritsar ਪਹੁੰਚੀ ਸੀ, ਜਿੱਥੇ ਉਹ Sri Harmandir Sahib ਸਮੇਤ ਕਈ ਗੁਰਦੁਆਰਿਆਂ ਵਿੱਚ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਤੀਜੇ ਦਿਨ ਯਾਤਰਾ ਦੀ ਸ਼ੁਰੂਆਤ ਬਠਿੰਡਾ ਤੋਂ ਹੋਈ। ਇਸ ਦੌਰਾਨ ਮੁੱਖ ਮੰਤਰੀ ਮਾਨ Mansa, Sardulgarh ਅਤੇ ਹੋਰ ਕਈ ਥਾਵਾਂ ‘ਤੇ ਪਹੁੰਚੇ, ਜਿੱਥੇ ਲੋਕਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੰਬੋਧਨ ਦੌਰਾਨ ਸੀਐਮ ਮਾਨ ਨੇ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਦੇ ਕੁਝ ਆਗੂ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਉਹ ਲੋਕ ਖੁਦ 52 ਸਾਲਾਂ ਤੱਕ ਆਰਐਸਐਸ ਦਫ਼ਤਰ ‘ਤੇ ਤਿਰੰਗਾ ਨਹੀਂ ਲਹਿਰਾਉਂਦੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਲੋਕ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਸਪੀਕਰ ਸੰਧਵਾਂ, ਬੇਅਦਬੀ ਕਾਨੂੰਨ ਮਾਮਲੇ ‘ਤੇ ਦਿੱਤਾ ਸਪੱਸ਼ਟੀਕਰਨ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਸਪੀਕਰ ਸੰਧਵਾਂ, ਬੇਅਦਬੀ ਕਾਨੂੰਨ ਮਾਮਲੇ ‘ਤੇ ਦਿੱਤਾ ਸਪੱਸ਼ਟੀਕਰਨ

Breaking News
ਚੰਡੀਗੜ੍ਹ / ਅੰਮ੍ਰਿਤਸਰ, 8 ਮਈ 2026:  ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਅੱਜ Akal Takht ਵਿਖੇ ਪੇਸ਼ ਹੋਏ, ਜਿੱਥੇ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਦੋਸ਼ ਲਗਾਇਆ ਗਿਆ ਸੀ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਸਿੱਖ ਸੰਸਥਾਵਾਂ ਅਤੇ ਜਥੇਦਾਰਾਂ ਨਾਲ ਪੂਰਾ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਇਸ ਮੌਕੇ ਸੰਧਵਾਂ ਨੰਗੇ ਪੈਰੀਂ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਜਥੇਦਾਰ ਸਾਹਿਬ ਅੱਗੇ ਪੇਸ਼ ਹੋਏ। ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਪੰਥ ਲਈ ਸਭ ਤੋਂ ਉੱਚਾ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਵਿਧਾਨ ਸਭਾ ਵੱਲੋਂ ਜੋ ਵੀ ਫ਼ੈਸਲੇ ਲਏ ਜਾਣਗੇ, ਉਹ ਗੁਰੂ ਪੰਥ ਦੀਆਂ ਭਾਵਨਾਵਾਂ ਅਤੇ ਪੰਥ ਦੀ ਚੜ੍ਹਦੀ ਕਲਾ ਨੂੰ ਧਿਆਨ ਵਿੱਚ ਰੱਖ ਕੇ ਹੀ ਲਏ ਜਾਣਗੇ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ ਅਤੇ ਉਨ੍ਹਾਂ ਨੇ ਪੂਰੀ ਸ਼ਰ...
ਕਪੂਰਥਲਾ ‘ਚ ਹੈਰੋਇਨ ਬਰਾਮਦਗੀ 187 ਫੀਸਦੀ ਵਧੀ, ਪੰਜਾਬ ਭਰ ‘ਚ ਨਸ਼ਾ ਵਿਰੋਧੀ ਮੁਹਿੰਮ ਹੋਈ ਹੋਰ ਤੇਜ਼

ਕਪੂਰਥਲਾ ‘ਚ ਹੈਰੋਇਨ ਬਰਾਮਦਗੀ 187 ਫੀਸਦੀ ਵਧੀ, ਪੰਜਾਬ ਭਰ ‘ਚ ਨਸ਼ਾ ਵਿਰੋਧੀ ਮੁਹਿੰਮ ਹੋਈ ਹੋਰ ਤੇਜ਼

Breaking News
ਚੰਡੀਗੜ੍ਹ / ਕਪੂਰਥਲਾ, 8 ਮਈ 2026: ਕਪੂਰਥਲਾ ਵਿੱਚ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਨਤੀਜੇ ਹੁਣ ਸਪੱਸ਼ਟ ਤੌਰ ‘ਤੇ ਸਾਹਮਣੇ ਆਉਣ ਲੱਗੇ ਹਨ। ਜ਼ਿਲ੍ਹੇ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ Gaurav Toora ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੀਆਂ ਸਪਲਾਈ ਚੇਨਾਂ ਨੂੰ ਤੋੜਨ ਅਤੇ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, 1 ਮਾਰਚ 2025 ਤੋਂ 30 ਅਪ੍ਰੈਲ 2026 ਤੱਕ ਕਪੂਰਥਲਾ ਪੁਲਿਸ ਨੇ 30.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਮਾਤਰਾ 10.6 ਕਿਲੋਗ੍ਰਾਮ ਸੀ। ਇਸ ਤਰ੍ਹਾਂ ਹੈਰੋਇਨ ਬਰਾਮਦਗੀ ਵਿੱਚ 187 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਭੁੱਕੀ ਦੀ ਬਰਾਮਦਗੀ 170 ਕਿਲੋਗ੍ਰਾਮ ਤੋਂ ਵੱਧ ਕੇ 452 ਕਿਲੋਗ੍ਰਾਮ ਹੋ ਗਈ, ਜੋ 166 ਫੀਸਦੀ ਵਾਧਾ ਦਰਸਾਉਂਦੀ ਹੈ। ਅਫੀਮ ਦੀ ਜ਼ਬਤੀ 6.845 ਕਿਲੋਗ੍ਰਾਮ ਤੋਂ ਵਧ ਕੇ 11.517 ਕਿਲੋਗ੍ਰਾਮ ਹੋਈ, ਜਿਸ ਨਾਲ 68 ਫੀਸਦੀ ਵਾਧਾ ਦਰਜ ਕੀਤਾ ਗਿਆ। ਨਸ਼ੀਲੀਆਂ ਗੋਲ...
ਪੰਜਾਬ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ, 5000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਬਚੀ ਜਾਨ

ਪੰਜਾਬ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ, 5000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਬਚੀ ਜਾਨ

Breaking News
ਚੰਡੀਗੜ੍ਹ, 8 ਮਈ 2026: ਦਿਲ ਦੇ ਦੌਰੇ ਵਰਗੀ ਐਮਰਜੈਂਸੀ ਸਥਿਤੀ ਵਿੱਚ ਹਰ ਸਕਿੰਟ ਅਹਿਮ ਹੁੰਦਾ ਹੈ। ਕੁਝ ਮਿੰਟਾਂ ਦੀ ਦੇਰੀ ਵੀ ਮਰੀਜ਼ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਸਮੇਂ ਸਿਰ ਤੇ ਨਕਦ-ਰਹਿਤ ਐਂਜੀਓਪਲਾਸਟੀ ਸਹੂਲਤ ਮਿਲਣ ਕਾਰਨ ਇਸ ਸਮੇਂ ਨਾਲ ਜੁੜੀ ਜੰਗ ਵਿੱਚ ਲਗਾਤਾਰ ਕਾਮਯਾਬੀ ਮਿਲ ਰਹੀ ਹੈ। ਹਾਰਟ ਅਟੈਕ ਸਿਰਫ਼ ਸਿਹਤ ਸੰਬੰਧੀ ਐਮਰਜੈਂਸੀ ਨਹੀਂ, ਸਗੋਂ ਪਰਿਵਾਰਾਂ ਲਈ ਮਾਨਸਿਕ ਅਤੇ ਆਰਥਿਕ ਦਬਾਅ ਵੀ ਲਿਆਉਂਦਾ ਹੈ। ਪਹਿਲਾਂ ਇਲਾਜ ਲਈ ਪੈਸਿਆਂ ਦਾ ਇੰਤਜ਼ਾਮ, ਦਸਤਾਵੇਜ਼ੀ ਕਾਰਵਾਈ ਅਤੇ ਹਸਪਤਾਲੀ ਮਨਜ਼ੂਰੀਆਂ ਵਿੱਚ ਹੀ ਕੀਮਤੀ ਸਮਾਂ ਲੱਗ ਜਾਂਦਾ ਸੀ। ਹੁਣ ਸਿਹਤ ਕਾਰਡ ਪ੍ਰਣਾਲੀ ਨਾਲ ਇਹ ਪ੍ਰਕਿਰਿਆ ਕਾਫ਼ੀ ਤੇਜ਼ ਹੋ ਗਈ ਹੈ। ਹੁਣ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਤੁਰੰਤ ਜਾਂਚ ਕਰਕੇ ਐਮਰਜੈਂਸੀ ਐਂਜੀਓਪਲਾਸਟੀ ਬਿਨਾਂ ਪਹਿਲਾਂ ਭੁਗਤਾਨ ਦੀ ਰੁਕਾਵਟ ਤੋਂ ਕੀਤੀ ਜਾ ਰਹੀ ਹੈ। ਇਹ ਬਦਲਾਅ ਖ਼ਾਸ ਕਰਕੇ ‘ਗੋਲਡਨ ਆਵਰ’—ਹਾਰਟ ਅਟੈਕ ਤੋਂ ਬਾਅਦ ਪਹਿਲੇ 60 ਮਿੰਟ—ਦੌਰ...
ਪੰਜਾਬ ਵਿੱਚ ਦੋ ਦਿਨਾਂ ਦੁੱਧ ਸੈਂਪਲਿੰਗ ਅਭਿਆਨ, ਸਿਹਤ ਮੰਤਰੀ ਵੱਲੋਂ ਮਿਲਾਵਟਖ਼ੋਰਾਂ ਨੂੰ ਸਖ਼ਤ ਚੇਤਾਵਨੀ

ਪੰਜਾਬ ਵਿੱਚ ਦੋ ਦਿਨਾਂ ਦੁੱਧ ਸੈਂਪਲਿੰਗ ਅਭਿਆਨ, ਸਿਹਤ ਮੰਤਰੀ ਵੱਲੋਂ ਮਿਲਾਵਟਖ਼ੋਰਾਂ ਨੂੰ ਸਖ਼ਤ ਚੇਤਾਵਨੀ

Breaking News
ਚੰਡੀਗੜ੍ਹ, 8 ਮਈ 2026: ਸੂਬੇ ਵਿੱਚ ਲੋਕਾਂ ਤੱਕ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਪੰਜਾਬ ਵੱਲੋਂ ਦੁੱਧ ਦੀ ਗੁਣਵੱਤਾ ਜਾਂਚਣ ਲਈ ਦੋ ਦਿਨਾਂ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ। ਇਹ ਅਭਿਆਨ ਬੁੱਧਵਾਰ ਅਤੇ ਵੀਰਵਾਰ ਨੂੰ ਸੂਬੇ ਭਰ ਵਿੱਚ ਚਲਾਇਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਫ.ਡੀ.ਏ. ਪੰਜਾਬ ਦੇ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਦੇਖ-ਰੇਖ ਹੇਠ ਚੱਲੀ ਇਸ ਮੁਹਿੰਮ ਦਾ ਮੁੱਖ ਕੇਂਦਰ ਡੇਅਰੀ ਸਪਲਾਈ ਚੇਨ ਦੇ ਵੱਖ-ਵੱਖ ਪੜਾਵਾਂ ਦੀ ਜਾਂਚ ਕਰਨਾ ਰਿਹਾ। ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਤੜਕੇ ਹੀ ਸੂਬੇ ਭਰ ਵਿੱਚ ਨਾਕੇ ਲਗਾ ਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਡੇਅਰੀ ਫਾਰਮਾਂ, ਕਲੈਕਸ਼ਨ ਸੈਂਟਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਰਿਟੇਲ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਇਕੱਠੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕੱਠੇ ਕੀਤੇ ਗਏ ਸੈਂਪਲ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ ਵਿੱ...
ਪੁਲਿਸ ਦੀ ਇਮਾਨਦਾਰੀ ਦੀ ਮਿਸਾਲ, ਨਕਦੀ ਨਾਲ ਭਰਿਆ ਬੈਗ ਦੁਕਾਨਦਾਰ ਨੂੰ ਕੀਤਾ ਵਾਪਸ

ਪੁਲਿਸ ਦੀ ਇਮਾਨਦਾਰੀ ਦੀ ਮਿਸਾਲ, ਨਕਦੀ ਨਾਲ ਭਰਿਆ ਬੈਗ ਦੁਕਾਨਦਾਰ ਨੂੰ ਕੀਤਾ ਵਾਪਸ

Breaking News
ਚੰਡੀਗੜ੍ਹ / ਮੁਹਾਲੀ, 7 ਮਈ 2026: ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਸੜਕ ਕਿਨਾਰੇ ਮਿਲਿਆ ਨਕਦੀ ਨਾਲ ਭਰਿਆ ਬੈਗ ਉਸਦੇ ਅਸਲ ਮਾਲਕ ਨੂੰ ਵਾਪਸ ਸੌਂਪ ਦਿੱਤਾ। ਬੈਗ ਵਿੱਚ ਕਰੀਬ 2 ਲੱਖ 70 ਹਜ਼ਾਰ ਰੁਪਏ, ਜ਼ਰੂਰੀ ਦਸਤਾਵੇਜ਼, ਆਈਡੀ ਕਾਰਡ ਅਤੇ ਏਟੀਐਮ ਕਾਰਡ ਮੌਜੂਦ ਸਨ। ਜਾਣਕਾਰੀ ਅਨੁਸਾਰ, ਏਐੱਸਆਈ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਕਾਂਸਟੇਬਲ ਗੁਰਦੀਪ ਸਿੰਘ, ਗੌਰਵ ਜਾਖੜ ਅਤੇ ਰੇਖਾ ਰਾਣੀ ਦੀ ਟੀਮ ਪੈਟਰੋਲਿੰਗ ਦੌਰਾਨ ਚਪੜਚਿੜੀ ਨੇੜੇ ਸੜਕ ਕਿਨਾਰੇ ਇੱਕ ਲਾਵਾਰਿਸ ਬੈਗ ਮਿਲਿਆ। ਜਾਂਚ ਕਰਨ ‘ਤੇ ਬੈਗ ਵਿੱਚ ਵੱਡੀ ਰਕਮ ਦੇ ਨਾਲ ਕੁਝ ਮਹੱਤਵਪੂਰਨ ਕਾਗਜ਼ਾਤ ਵੀ ਮਿਲੇ। ਪੁਲਿਸ ਟੀਮ ਨੇ ਬੈਗ ਵਿੱਚੋਂ ਮਿਲੇ ਦਸਤਾਵੇਜ਼ਾਂ ਅਤੇ ਫੋਨ ਨੰਬਰਾਂ ਦੀ ਮਦਦ ਨਾਲ ਮਾਲਕ ਦੀ ਭਾਲ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਅਨਾਜ ਮੰਡੀ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ। ਜਗਤਾਰ ਸਿੰਘ ਵੱਲੋਂ ਬੈਗ ਸਬੰਧੀ ਸਹੀ ਜਾਣਕਾਰੀ ਅਤੇ ਨਿਸ਼ਾਨੀਆਂ ਦੱਸਣ ਉਪਰੰਤ ਪੁਲਿਸ ਨੇ ਰਕਮ ਸਮੇਤ ਬੈਗ ਉਸਨੂੰ ਸਹੀ-ਸਲਾਮਤ ਵਾਪਸ ਕਰ ਦਿੱਤਾ। ਜਗਤਾਰ ਸਿੰਘ ਨੇ ਦੱਸਿਆ ਕਿ ਉ...
ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ: ਵੀਜ਼ਾ ਮਿਆਦ ਖਤਮ ਹੋਣ ਮਗਰੋਂ ਵੀ ਰਹਿ ਸਕਣਗੇ ਪੰਜਾਬੀ, ਪਰ ਕੰਮ-ਪੜ੍ਹਾਈ ਕਰਨੀ ਹੋਵੇਗੀ ਬੰਦ

ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ: ਵੀਜ਼ਾ ਮਿਆਦ ਖਤਮ ਹੋਣ ਮਗਰੋਂ ਵੀ ਰਹਿ ਸਕਣਗੇ ਪੰਜਾਬੀ, ਪਰ ਕੰਮ-ਪੜ੍ਹਾਈ ਕਰਨੀ ਹੋਵੇਗੀ ਬੰਦ

Global News
ਨਵੀਂਨਵੀਂ ਦਿੱਲੀ 7 ਮਈ 2026:  ਦਿੱਲੀ 7 ਮਈ 2026: ਕੈਨੇਡਾ ਵਿੱਚ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਹੁਣ ਵਰਕ ਜਾਂ ਸਟਡੀ ਪਰਮਿਟ ਦੀ ਮਿਆਦ ਖਤਮ ਹੋਣ ਦੇ ਤੁਰੰਤ ਬਾਅਦ ਦੇਸ਼ ਵਾਪਸ ਪਰਤਣਾ ਲਾਜ਼ਮੀ ਨਹੀਂ ਰਹੇਗਾ। ਕੈਨੇਡਾ ਦੀ ਇਮੀਗ੍ਰੇਸ਼ਨ ਏਜੰਸੀ IRCC ਨੇ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਲੋਕਾਂ ਨੂੰ ਨਵਾਂ ਵਿਕਲਪ ਦਿੱਤਾ ਹੈ।ਪਹਿਲਾਂ ਜੇਕਰ ਕਿਸੇ ਦਾ ਵਰਕ ਜਾਂ ਸਟਡੀ ਪਰਮਿਟ ਖਤਮ ਹੋ ਜਾਂਦਾ ਸੀ ਤਾਂ ਉਸਨੂੰ ਉਸੇ ਕੈਟਾਗਰੀ ਵਿੱਚ ਆਪਣਾ ਸਟੇਟਸ ਰੀਸਟੋਰ ਕਰਵਾਉਣਾ ਪੈਂਦਾ ਸੀ। ਜੇ ਨਵੀਂ ਨੌਕਰੀ ਜਾਂ ਨਵਾਂ ਕੋਰਸ ਨਾ ਹੁੰਦਾ, ਤਾਂ ਭਾਰਤ ਵਾਪਸੀ ਮਜਬੂਰੀ ਬਣ ਜਾਂਦੀ ਸੀ। ਹੁਣ ਨਵੇਂ ਨਿਯਮਾਂ ਅਧੀਨ, ਪਰਮਿਟ ਖਤਮ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ ਵਿਅਕਤੀ ‘ਵਿਜ਼ਿਟਰ ਰਿਕਾਰਡ’ ਲਈ ਅਪਲਾਈ ਕਰ ਸਕਦਾ ਹੈ। ਇਸ ਨਾਲ ਉਹ ਕਾਨੂੰਨੀ ਤੌਰ ‘ਤੇ ਕੈਨੇਡਾ ਵਿੱਚ ਰਹਿ ਸਕੇਗਾ, ਭਾਵੇਂ ਉਸ ਕੋਲ ਨੌਕਰੀ ਜਾਂ ਪੜ੍ਹਾਈ ਦਾ ਵਿਕਲਪ ਨਾ ਹੋਵੇ। ਹਾਲਾਂਕਿ IRCC ਨੇ ਸਪੱਸ਼ਟ ਕੀਤਾ ਹੈ ਕਿ ਸਟੇਟਸ ਬਹਾਲੀ ਜਾਂ ਵਿਜ਼ਿਟਰ ਰਿਕਾਰਡ ਦੀ ਮਨਜ਼ੂਰੀ ਮਿਲਣ ਤੱਕ ਵਿਅਕਤੀ ...