
ਨਵੀਂ ਦਿੱਲੀ, 3 ਫਰਬਰੀ 2026: ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗਤੀਵਿਧੀਆਂ ‘ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹੁਣ ਇਸ ਲੜੀ ਵਿੱਚ ਗਰਭ ਨਿਰੋਧਕ ਗੋਲੀਆਂ ਵੀ ਸ਼ਾਮਲ ਹੋ ਗਈਆਂ ਹਨ। ਤਾਲਿਬਾਨ ਨੇ ਜਨਮ ਨਿਯੰਤਰਣ ਲਈ ਵਰਤੀ ਜਾਣ ਵਾਲੀਆਂ ਗੋਲੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।
ਤਾਲਿਬਾਨ ਸਰਕਾਰ ਨੇ ਗਰਭ ਨਿਰੋਧਕ ਸਾਧਨ ਵੇਚਣ ਵਾਲੇ ਸਾਰੇ ਕਲੀਨਿਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ ਡਾਕਟਰਾਂ ਨੂੰ ਗਰਭ ਨਿਰੋਧਕ ਲਿਖਣ ਜਾਂ ਗਰਭਪਾਤ ਕਰਨ ਤੋਂ ਸਖ਼ਤੀ ਨਾਲ ਮਨਾਂ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਔਰਤਾਂ ‘ਤੇ ਤਾਲਿਬਾਨੀ ਫ਼ੈਸਲਿਆਂ ਦਾ ਅਸਰਤਾਲਿਬਾਨ ਦੇ ਸ਼ਾਸਨ ਹੇਠ ਅਫਗਾਨਿਸਤਾਨ ਵਿੱਚ ਔਰਤਾਂ ਲਈ ਗਰਭ ਨਿਰੋਧਕ ਸਾਧਨਾਂ ਤੱਕ ਪਹੁੰਚ ਲਗਭਗ ਅਸੰਭਵ ਹੋ ਚੁੱਕੀ ਹੈ। ਦੇਸ਼ ਭਰ ਵਿੱਚ ਜਨਮ ਨਿਯੰਤਰਣ ਗੋਲੀਆਂ ਉਪਲਬਧ ਨਹੀਂ ਹਨ ਅਤੇ ਡਾਕਟਰ ਵੀ ਇਨ੍ਹਾਂ ਪਾਬੰਦੀਆਂ ਦੇ ਚਲਦੇ ਇਲਾਜ ਕਰਨ ਤੋਂ ਅਸਹਾਇ ਮਹਿਸੂਸ ਕਰ ਰਹੇ ਹਨ।
ਇਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਲਗਭਗ 80 ਪ੍ਰਤੀਸ਼ਤ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ। ਛੋਟੀ ਉਮਰ ਵਿੱਚ ਵਾਰ-ਵਾਰ ਗਰਬ ਧਾਰਨ ਕਾਰਨ ਔਰਤਾਂ ਵਿੱਚ ਅਨੀਮੀਆ, ਵਿਟਾਮਿਨ ਦੀ ਘਾਟ ਅਤੇ ਉੱਚ ਰਕਤਚਾਪ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ।
ਮਹਿਲਾ ਡਾਕਟਰਾਂ ਅਤੇ ਨਰਸਾਂ ਦੀ ਕਮੀ:
27 ਅਗਸਤ 2024 ਨੂੰ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ 12 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦੀ ਸਿੱਖਿਆ ‘ਤੇ ਰੋਕ ਲਗਾ ਦਿੱਤੀ ਗਈ। ਇਸਦੇ ਨਾਲ ਹੀ ਔਰਤਾਂ ਦੇ ਘਰੋਂ ਬਾਹਰ ਜਾਣ ਅਤੇ ਕੰਮ ਕਰਨ ‘ਤੇ ਵੀ ਪਾਬੰਦੀ ਲਾਗੂ ਹੋ ਗਈ। ਇਸ ਕਾਰਨ ਹਸਪਤਾਲਾਂ ਵਿੱਚ ਮਹਿਲਾ ਡਾਕਟਰਾਂ ਅਤੇ ਨਰਸਾਂ ਦੀ ਭਾਰੀ ਘਾਟ ਪੈਦਾ ਹੋ ਗਈ ਹੈ, ਜਿਸ ਨਾਲ ਕਈ ਔਰਤਾਂ ਨੂੰ ਘਰ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਅਫਗਾਨਿਸਤਾਨ ਵਿੱਚ ਔਰਤਾਂ ‘ਤੇ ਲਾਗੂ ਮੁੱਖ ਪਾਬੰਦੀਆਂ:
ਦੁਕਾਨਾਂ ਦੇ ਸਾਈਨਬੋਰਡਾਂ ‘ਤੇ ਔਰਤਾਂ ਦੀਆਂ ਤਸਵੀਰਾਂ ਲਗਾਉਣ ‘ਤੇ ਰੋਕ
ਔਰਤਾਂ ਬਿਨਾਂ ਕਿਸੇ ਮਰਦ ਸਾਥੀ ਦੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ
ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ
ਸਾਰੀਆਂ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ
ਘਰੋਂ ਨਿਕਲਦੇ ਸਮੇਂ ਚਿਹਰਾ ਅਤੇ ਸਰੀਰ ਢੱਕਣਾ ਲਾਜ਼ਮੀ
ਜਨਤਕ ਥਾਵਾਂ ‘ਤੇ ਬੋਲਣ ਤੋਂ ਵੀ ਪਰਹੇਜ਼
