
Mankirt Aulakh Video Viral: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਇੰਟਰਨੈੱਟ ਉੱਪਰ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਹਾਲ ਹੀ ਵਿੱਚ ਗਾਇਕ ਨੇ ਇੱਕ ਲਾਈਵ ਸ਼ੋਅ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਵੀਡੀਓਜ਼ ਵਿੱਚ ਗਾਇਕ ਸ਼ੋਅ ਵਿੱਚ ਆਏ ਲੋਕਾਂ ਨੂੰ ਆਈਫੋਨ ਵੰਡ ਰਹੇ ਹਨ। ਵੀਡੀਓ ਵਿੱਚ ਗਾਇਕ ਕਾਫੀ ਜੋਸ਼ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਫੋਨ ਵੰਡਦੇ ਦੇਖੇ ਜਾ ਸਕਦੇ ਹਨ। ਹੁਣ ਪ੍ਰਸ਼ੰਸਕ ਵੀ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਦੱਸ ਦੇਈਏ ਕਿ ਮਨਕੀਰਤ ਔਲਖ ਪੰਜਾਬੀ ਸਿਨੇਮਾ ਦੇ ਅਜਿਹੇ ਗਾਇਕ ਹਨ, ਜਿੰਨ੍ਹਾਂ ਦਾ ਵਿਵਾਦਾਂ ਨਾਲ ਖਾਸ ਨਾਤਾ ਰਿਹਾ ਹੈ। ਅਕਸਰ ਹੀ ਉਹਨਾਂ ਦੇ ਗੀਤਾਂ ਉਤੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲੱਗਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਹੱਥੋਂ ਕਾਫੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਰ ਹਾਲ ਹੀ ਵਿੱਚ ਗਾਇਕ ਦੁਆਰਾ ਹੜ੍ਹ ਪੀੜ੍ਹਤਾਂ ਦੀ ਮਦਦ ਦਿਲ ਖੋਲ੍ਹ ਕੇ ਕੀਤੀ ਗਈ, ਜਿਸਦੀਆਂ ਸੋਸ਼ਲ ਮੀਡੀਆ ਉਤੇ ਕਾਫੀ ਸਾਰੀਆਂ ਵੀਡੀਓ ਸਾਹਮਣੇ ਆਈਆਂ ਸਨ।
