ਲੁਧਿਆਣਾ ’ਚ ਕੂੜੇ ਦੇ ਢੇਰ ਕੋਲ ਮਿਲਿਆ ਡਰੋਨ, ਇਲਾਕੇ ’ਚ ਮਚੀ ਹਲਚਲ; ਪੁਲਿਸ ਜਾਂਚ ’ਚ ਜੁਟੀ
ਲੁਧਿਆਣਾ, 14 ਸਤੰਬਰ 2026: ਸੁਭਾਸ਼ ਨਗਰ ਇਲਾਕੇ ਦੀ ਤ੍ਰਿਕੋਣੀ ਪਾਰਕ ਨੇੜੇ ਉਸ ਵੇਲੇ ਹਲਚਲ ਮਚ ਗਈ, ਜਦੋਂ ਸਵੇਰੇ ਕੂੜੇ ਦੇ ਢੇਰ ਕੋਲ ਇੱਕ ਡਰੋਨ ਪਿਆ ਮਿਲਿਆ। ਡਰੋਨ ’ਤੇ ਨਜ਼ਰ ਪੈਂਦਿਆਂ ਹੀ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਚੌਕੀ ਸੁਭਾਸ਼ ਨਗਰ ਦੇ ਇੰਚਾਰਜ ਗੁਰਦਿਆਲ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁਢਲੀ ਜਾਂਚ ’ਚ ਖਿਡੌਣਾ ਡਰੋਨ ਹੋਣ ਦਾ ਖਦਸ਼ਾ
ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਡਰੋਨ ਖਿਡੌਣਾ ਡਰੋਨ ਜਾਪ ਰਿਹਾ ਹੈ। ਹਾਲਾਂਕਿ, ਪੁਲਿਸ ਨੇ ਮਾਮਲੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨ ਲਈ ਤਕਨੀਕੀ ਟੀਮ ਨੂੰ ਵੀ ਸੂਚਿਤ ਕੀਤਾ ਹੈ। ਤਕਨੀਕੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਡਰੋਨ ਕਿਸ ਕਿਸਮ ਦਾ ਹੈ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਡਰੋਨ ਉੱਥੇ ਕਿਵੇਂ ਪਹੁੰਚਿਆ ਅਤੇ ਇਸ ਨੂੰ ਕੌਣ ਛੱਡ ਕੇ ਗਿਆ। ਇਸ ਤੋਂ ਇਲਾਵਾ, ਡਰੋਨ ਦੇ ਮਾਲਕ ਜਾਂ ਇਸ ਨੂੰ ਉੱਥੇ ...









