ਅੰਬਾਲਾ ’ਚ ਜਲ-ਭਰਾਅ ਤੋਂ ਮਿਲੇਗੀ ਰਾਹਤ, 12.42 ਕਰੋੜ ਰੁਪਏ ਨਾਲ ਬਣੇਗਾ ਨਵਾਂ ਸਟੌਰਮ ਵਾਟਰ ਡ੍ਰੇਨ: ਰਣਬੀਰ ਗੰਗਵਾ
ਅੰਬਾਲਾ, 13 ਅਗਸਤ 2026: ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਹੋਰ ਬਿਹਤਰ ਬਣਾਉਣ ਅਤੇ ਜਲ-ਭਰਾਅ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਡ੍ਰੇਨੇਜ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੰਬਾਲਾ ਸ਼ਹਿਰ ਦੀ ਪੁਰਾਣੀ ਦਿੱਲੀ ਰੋਡ ’ਤੇ ਜੰਡਲੀ ਫਲਾਈਓਵਰ ਤੋਂ ਪੌਲੀਟੈਕਨਿਕ ਚੌਕ ਤੱਕ ਨਵੇਂ ਸਟੌਰਮ ਵਾਟਰ ਡ੍ਰੇਨ ਦੇ ਨਿਰਮਾਣ ਲਈ 12.42 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਗਈ ਹੈ।
ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਮੌਜੂਦਾ ਸਮੇਂ ਦੌਰਾਨ ਜਲ-ਭਰਾਅ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦੇਣਾ ਨਹੀਂ, ਸਗੋਂ ਸੂਬੇ ਵਿੱਚ ਅਜਿਹਾ ਆਧੁਨਿਕ ਅਤੇ ਵਿਗਿਆਨਕ ਡ੍ਰੇਨੇਜ ਸਿਸਟਮ ਤਿਆਰ ਕਰਨਾ ਹੈ, ਜੋ ਭਵਿੱਖ ਵਿੱਚ ਵਧਦੀ ਆਬਾਦੀ ਅਤੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਦੀਆਂ ਲੋੜਾਂ ਨੂੰ ਵੀ ਪੂਰਾ ਕਰ ਸਕੇ।
ਪੁਰਾਣੀ ਦਿੱਲੀ ਰੋਡ ’ਤੇ ਜਲ-ਭਰਾਅ ਦੀ ਸਮੱਸਿਆ ਦਾ ਹੋਵੇਗਾ ਹੱਲ
ਮੰਤਰੀ ਨੇ ਦੱਸਿਆ ਕਿ ਅੰਬਾਲਾ ਸ਼ਹਿਰ ਵਿੱਚ ਪੁਰਾਣੀ ਦਿੱਲੀ ਰੋਡ ਦੇ ਨਾਲ ਮੌਜੂਦ...









