GMADA ਦੀ ਜਾਇਦਾਦ ਨਿਲਾਮੀ ’ਚ ਰਿਕਾਰਡ ਪ੍ਰਦਰਸ਼ਨ, 27 ਜਾਇਦਾਦਾਂ ਤੋਂ 5,391 ਕਰੋੜ ਰੁਪਏ ਦਾ ਮਾਲੀਆ
ਚੰਡੀਗੜ੍ਹ, 22 ਅਗਸਤ 2026: ਜਾਇਦਾਦਾਂ ਦੀ ਨਿਲਾਮੀ ਦੇ ਮਾਮਲੇ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਹੁਣ ਤੱਕ ਦਾ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 27 ਜਾਇਦਾਦਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਹੈ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਤੋਂ ਅਥਾਰਟੀ ਨੂੰ ਕੁੱਲ 5,391 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਨਿਲਾਮੀ ਲਈ ਰੱਖੀ ਗਈ ਰਿਜ਼ਰਵ ਕੀਮਤ ਨਾਲੋਂ ਕਾਫ਼ੀ ਵੱਧ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 20 ਜੁਲਾਈ 2026 ਨੂੰ ਸ਼ੁਰੂ ਕੀਤੀ ਗਈ ਇਸ ਨਿਲਾਮੀ ਵਿੱਚ ਕੁੱਲ 36 ਜਾਇਦਾਦਾਂ ਬੋਲੀ ਲਈ ਰੱਖੀਆਂ ਗਈਆਂ ਸਨ। ਨਿਲਾਮੀ ਦੀ ਸਮਾਪਤੀ ਦੀ ਨਿਰਧਾਰਤ ਮਿਤੀ 20 ਅਗਸਤ ਸੀ, ਪਰ ਬੋਲੀਕਾਰਾਂ ਵਿਚਕਾਰ ਰਹੀ ਜ਼ਬਰਦਸਤ ਮੁਕਾਬਲੇਬਾਜ਼ੀ ਕਾਰਨ ਪ੍ਰਕਿਰਿਆ 21 ਅਗਸਤ ਦੀ ਸਵੇਰ ਤੱਕ ਜਾਰੀ ਰਹੀ।
ਮੰਤਰੀ ਨੇ ਦੱਸਿਆ ਕਿ ਨਿਲਾਮੀ ਲਈ ਰੱਖੀਆਂ ਗਈਆਂ ਜਾਇਦਾਦਾਂ ਦੀ ਕੁੱਲ ਰਿਜ਼ਰਵ ਕੀਮਤ 3,872 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਇਸ ਦੇ ਮੁਕਾਬਲੇ ਅਥਾਰਟੀ ਨੂੰ ਸਫਲਤਾਪੂਰਵਕ ਨਿਲ...









