ਗੋਡੇ ਦੀ ਸਰਜਰੀ ਮਗਰੋਂ ਅਸ਼ਮਿਤਾ ਚਲੀਹਾ ਦੀ ਸ਼ਾਨਦਾਰ ਵਾਪਸੀ, ਚੀਨੀ ਸ਼ਟਲਰ ਨੂੰ ਹਰਾ ਕੇ ਜਿੱਤਿਆ ਪਹਿਲਾ BWF ਵਰਲਡ ਟੂਰ ਖ਼ਿਤਾਬ
ਆਸਨ (ਕੋਰੀਆ), 9 ਅਗਸਤ 2026: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਲੀਹਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਅਸਾਮ ਦੀ 26 ਸਾਲਾ ਖਿਡਾਰਨ ਨੇ ਚੀਨ ਦੀ ਚੌਥਾ ਦਰਜਾ ਪ੍ਰਾਪਤ ਹਾਨ ਕਿਆਨ ਸ਼ੀ ਨੂੰ ਤਿੰਨ ਗੇਮਾਂ ਦੇ ਰੋਮਾਂਚਕ ਮੁਕਾਬਲੇ ਵਿੱਚ 14-21, 21-14, 21-14 ਨਾਲ ਮਾਤ ਦਿੱਤੀ।
53 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਚਲੀਹਾ ਨੇ ਪਹਿਲਾ ਗੇਮ ਗੁਆਉਣ ਤੋਂ ਬਾਅਦ ਜਿਸ ਤਰ੍ਹਾਂ ਵਾਪਸੀ ਕੀਤੀ, ਉਹ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਫਿਟਨੈੱਸ ਦਾ ਸਬੂਤ ਸੀ। ਇਹ ਅਸ਼ਮਿਤਾ ਚਲੀਹਾ ਦਾ ਪਹਿਲਾ BWF ਵਰਲਡ ਟੂਰ ਖ਼ਿਤਾਬ ਹੈ।
ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ
ਫਾਈਨਲ ਦੀ ਸ਼ੁਰੂਆਤ ਭਾਰਤੀ ਖਿਡਾਰਨ ਲਈ ਚੰਗੀ ਰਹੀ। ਚਲੀਹਾ ਨੇ 3-0 ਦੀ ਬੜ੍ਹਤ ਬਣਾਉਣ ਤੋਂ ਬਾਅਦ ਸਕੋਰ ਨੂੰ 9-5 ਤੱਕ ਪਹੁੰਚਾ ਦਿੱਤਾ। ਹਾਲਾਂਕਿ, ਹਾਨ ਕਿਆਨ ਸ਼ੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਕੋਰ 11-11 ਨਾਲ ਬਰਾਬਰ ਕਰ ਦਿੱਤਾ।
ਇਸ ਤੋਂ ਬਾਅਦ ਚੀਨ...









