Sunday, September 13Punjabi People

ਹੁਣ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਬਣਾਇਆ, ਜਦਕਿ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ

ਨਵੀਂ ਦਿੱਲੀ , 2 ਅਪ੍ਰੈਲ 2026: : ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਸਦਨ ਵਿੱਚ ਆਪਣੇ ਡਿਪਟੀ ਲੀਡਰ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਰਾਘਵ ਚੱਢਾ ਨੂੰ ‘ਆਪ’ ਦੇ ਕੋਟੇ ਵਿੱਚੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪਾਰਟੀ ਨੇ ਹੋਰ ਪੱਤਰ ਰਾਹੀਂ ਅਸ਼ੋਕ ਮਿੱਤਲ ਨੂੰ ਰਾਘਵ ਚੱਢਾ ਦੀ ਥਾਂ ਡਿਪਟੀ ਲੀਡਰ ਬਣਾਉਣ ਦੀ ਬੇਨਤੀ ਕੀਤੀ ਹੈ।

ਕੌਣ ਹਨ ਅਸ਼ੋਕ ਮਿੱਤਲ?

ਅਸ਼ੋਕ ਮਿੱਤਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ, ਜੋ ਅਪ੍ਰੈਲ 2022 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ। ਉਹ ਇਸ ਦੌਰਾਨ ਰੱਖਿਆ ਕਮੇਟੀ ਅਤੇ ਵਿੱਤ ਕਮੇਟੀ ਸਮੇਤ ਕਈ ਸੰਸਦੀ ਕਮੇਟੀਆਂ ਵਿੱਚ ਭੂਮਿਕਾ ਨਿਭਾ ਚੁੱਕੇ ਹਨ। ਫਰਵਰੀ 2026 ਵਿੱਚ ਉਨ੍ਹਾਂ ਨੂੰ ਭਾਰਤ-ਅਮਰੀਕਾ ਸੰਸਦੀ ਦੋਸਤੀ ਸਮੂਹ ਦਾ ਮੈਂਬਰ ਵੀ ਬਣਾਇਆ ਗਿਆ ਸੀ।

ਆਪਰੇਸ਼ਨ ਸਿੰਦੂਰ ਤੋਂ ਬਾਅਦ ਉਹ ਡੀਐਮਕੇ ਦੀ ਸੰਸਦ ਮੈਂਬਰ ਕਨੀਮੋਝੀ ਦੀ ਅਗਵਾਈ ਹੇਠ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਦੇ ਦੌਰੇ ’ਤੇ ਗਏ ਸਰਬ-ਪਾਰਟੀ ਵਫ਼ਦ ਦਾ ਹਿੱਸਾ ਵੀ ਰਹੇ ਹਨ।

ਰਾਘਵ ਚੱਢਾ ਅਪ੍ਰੈਲ 2022 ਤੋਂ ਰਾਜ ਸਭਾ ਦੇ ਮੈਂਬਰ ਹਨ ਅਤੇ ਉਹ ਸੰਸਦ ਵਿੱਚ ਆਮ ਲੋਕਾਂ ਦੇ ਮੁੱਦੇ ਉਠਾਉਣ ਲਈ ਲਗਾਤਾਰ ਚਰਚਾ ਵਿੱਚ ਰਹਿੰਦੇ ਆ ਰਹੇ ਹਨ।

Leave a Reply

Your email address will not be published. Required fields are marked *