Tuesday, October 20Punjabi People

ਕੈਨੇਡਾ ’ਚ ਭਾਰਤੀਆਂ ਦਾ ਵਧਿਆ ਮਾਣ, ਬ੍ਰਿਟਿਸ਼ ਕੋਲੰਬੀਆ ’ਚ ਦੋ ਭਾਰਤੀ ਮੂਲ ਦੇ ਵਿਅਕਤੀ ਬਣੇ ਮੇਅਰ

ਕੈਨੇਡਾ, 19 ਅਕਤੂਬਰ 2026: ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਦੌਰਾਨ ਭਾਰਤੀ ਮੂਲ ਦੇ ਦੋ ਸਿਆਸਤਦਾਨਾਂ ਨੇ ਮੇਅਰ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸੂਬੇ ਦੇ ਲੋਕਾਂ ਨੇ ਸ਼ਨੀਵਾਰ ਨੂੰ ਵੱਖ-ਵੱਖ ਸਥਾਨਕ ਅਹੁਦਿਆਂ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਚੋਣਾਂ ਵਿੱਚ ਮੇਅਰਾਂ ਤੋਂ ਇਲਾਵਾ ਮਿਊਂਸਪਲ ਕੌਂਸਲਰਾਂ, ਖੇਤਰੀ ਜ਼ਿਲ੍ਹਾ ਡਾਇਰੈਕਟਰਾਂ, ਸਕੂਲ ਬੋਰਡ ਟਰੱਸਟੀਆਂ ਅਤੇ ਪਾਰਕ ਬੋਰਡਾਂ ਦੇ ਨੁਮਾਇੰਦਿਆਂ ਦੀ ਚੋਣ ਵੀ ਕੀਤੀ ਗਈ।

ਹਰਸ਼ਨ ਰਾਮਦਾਸ ਨੇ ਫਰਨੀ ’ਚ ਜਿੱਤ ਹਾਸਲ ਕੀਤੀ

ਭਾਰਤੀ ਮੂਲ ਦੇ ਹਰਸ਼ਨ ਰਾਮਦਾਸ ਨੇ ਫਰਨੀ ਵਿੱਚ ਮੇਅਰ ਦੀ ਚੋਣ ਜਿੱਤ ਕੇ ਆਪਣੇ ਵਿਰੋਧੀ ਕਾਇਲ ਹੈਮਿਲਟਨ ਨੂੰ ਮਾਤ ਦਿੱਤੀ। ਰਾਮਦਾਸ ਨੂੰ ਕੁੱਲ 1,524 ਵੋਟਾਂ ਮਿਲੀਆਂ, ਜਦਕਿ ਹੈਮਿਲਟਨ ਦੇ ਹੱਕ ਵਿੱਚ 1,194 ਵੋਟਾਂ ਪਈਆਂ।ਜਿੱਤ ਤੋਂ ਬਾਅਦ ਰਾਮਦਾਸ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਅਸੀਂ ਇਹ ਕਰ ਦਿਖਾਇਆ। ਤੁਸੀਂ ਸਹਿਯੋਗ, ਜਵਾਬਦੇਹੀ ਅਤੇ ਫਰਨੀ ਦੇ ਹਿੱਤਾਂ ਨੂੰ ਪਹਿਲ ਦੇਣ ਦੇ ਆਧਾਰ ’ਤੇ ਭਵਿੱਖ ਚੁਣਿਆ ਹੈ।”ਉਨ੍ਹਾਂ ਨੇ ਇਸ ਜ਼ਿੰਮੇਵਾਰੀ ਲਈ ਚੁਣੇ ਜਾਣ ’ਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ।

ਸੁਰਿੰਦਰਪਾਲ ਰਾਠੌਰ ਦੂਜੀ ਵਾਰ ਬਣੇ ਵਿਲੀਅਮਜ਼ ਲੇਕ ਦੇ ਮੇਅਰ

ਦੂਜੇ ਪਾਸੇ, ਵਿਲੀਅਮਜ਼ ਲੇਕ ਵਿੱਚ ਭਾਰਤੀ ਮੂਲ ਦੇ ਸੁਰਿੰਦਰਪਾਲ ਰਾਠੌਰ ਨੇ ਮੁੜ ਮੇਅਰ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਨਾਲ ਉਹ ਦੂਜੀ ਵਾਰ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਰਾਠੌਰ ਨੂੰ 2,116 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਵਾਲਟ ਕੌਬ ਨੂੰ 1,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।

ਜਿੱਤ ਤੋਂ ਬਾਅਦ ਰਾਠੌਰ ਨੇ ਕਿਹਾ, “ਅਸੀਂ ਜਿੱਤ ਗਏ। ਮੈਨੂੰ ਆਪਣਾ ਮੇਅਰ ਚੁਣਨ ਅਤੇ ਮੇਰੇ ’ਤੇ ਭਰੋਸਾ ਜਤਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਆਪਣੀ ਪਤਨੀ, ਪਰਿਵਾਰ, ਚੋਣ ਮੁਹਿੰਮ ਦੀ ਟੀਮ ਅਤੇ ਇਸ ਸ਼ਾਨਦਾਰ ਭਾਈਚਾਰੇ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕੀਤਾ।”ਦੋਵਾਂ ਸਿਆਸਤਦਾਨਾਂ ਦੀ ਜਿੱਤ ਨੂੰ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸਥਾਨਕ ਸਿਆਸਤ ਵਿੱਚ ਸਰਗਰਮ ਭੂਮਿਕਾ ਵਜੋਂ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *