Saturday, May 23Punjabi People

ਸਪੀਕਰ ਨੇ ਕੌਮੀ ਬਾਲੜੀ ਦਿਵਸ ‘ਤੇ ਧੀਆਂ ਨੂੰ ਦਿੱਤੀਆਂ ਨਿੱਘੀਆਂ ਵਧਾਈਆਂ

ਚੰਡੀਗੜ੍ਹ, 24 ਜਨਵਰੀ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕੌਮੀ ਬਾਲੜੀ ਦਿਵਸ ਦੇ ਮੌਕੇ ਦੁਨੀਆ ਭਰ ਦੀਆਂ ਸਾਰੀਆਂ ਧੀਆਂ ਨੂੰ ਦਿਲੀ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ।

ਇਸ ਮੌਕੇ ਉਨ੍ਹਾਂ ਨੇ ਆਪਣੀ ਧੀ ਨਾਲ ਖਿੱਚੀ ਤਸਵੀਰ ਸਾਂਝੀ ਕਰਦਿਆਂ ਇਕ ਪ੍ਰੇਰਣਾਦਾਇਕ ਸੁਨੇਹਾ ਵੀ ਦਿੱਤਾ। ਉਨ੍ਹਾਂ ਲਿਖਿਆ, “ਧੀਆਂ ਨੂੰ ਖੁੱਲ੍ਹਾ ਅਸਮਾਨ ਦਿਓ, ਉਹ ਤਾਰਿਆਂ ਵਾਂਗ ਚਮਕਣਗੀਆਂ।” ਉਨ੍ਹਾਂ ਨੇ ਸਾਰੀਆਂ ਧੀਆਂ ਨੂੰ ਕੌਮੀ ਬਾਲੜੀ ਦਿਵਸ ਦੀ ਵਧਾਈ ਦਿੰਦਿਆਂ ਆਹਵਾਨ ਕੀਤਾ ਕਿ ਆਓ ਅਸੀਂ ਸਾਰੇ ਮਿਲ ਕੇ ਲੜਕੀਆਂ ਦੇ ਸੁਰੱਖਿਅਤ, ਸਸ਼ਕਤ ਅਤੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰੀਏ।

ਸਪੀਕਰ ਸੰਧਵਾਂ ਨੇ ਕਿਹਾ ਕਿ ਧੀਆਂ ਸਾਡੇ ਦੇਸ਼ ਦੀ ਸ਼ਾਨ ਅਤੇ ਮਾਣ ਹਨ ਅਤੇ ਇਹ ਹਰ ਮਾਤਾ-ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਮਿਆਰੀ ਅਤੇ ਸਮੇਂ-ਸਰ ਸਿੱਖਿਆ ਪ੍ਰਦਾਨ ਕਰਨ, ਤਾਂ ਜੋ ਉਹ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧ ਸਕਣ ਅਤੇ ਕਿਸੇ ਵੀ ਤਰ੍ਹਾਂ ਪਿੱਛੇ ਨਾ ਰਹਿਣ।

Leave a Reply

Your email address will not be published. Required fields are marked *