Wednesday, July 29Punjabi People

ਸੀਈਓ ਅਨਿੰਦਿਤਾ ਮਿੱਤਰਾ: ਪੰਜਾਬ ‘ਚ 97.44 ਫੀਸਦੀ ਗਿਣਤੀ ਫਾਰਮ ਵੰਡੇ ਗਏ

ਚੰਡੀਗੜ੍ਹ, 2 ਜੁਲਾਈ 2026: ਪੰਜਾਬ ਵਿੱਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ (ਸਪੈਸ਼ਲ ਇੰਟੈਂਸਿਵ ਰਿਵਿਜ਼ਨ) ਮੁਹਿੰਮ ਤਹਿਤ 25 ਜੂਨ ਤੋਂ 1 ਜੁਲਾਈ 2026 ਤੱਕ 97.44 ਫ਼ੀਸਦੀ ਗਿਣਤੀ ਫਾਰਮ ਵੰਡੇ ਜਾ ਚੁੱਕੇ ਹਨ। ਇਹ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਦਿੱਤੀ।

ਉਨ੍ਹਾਂ ਦੱਸਿਆ ਕਿ ਰਾਜ ਭਰ ਵਿੱਚ ਇਹ ਮੁਹਿੰਮ ਸੁਚਾਰੂ ਅਤੇ ਤੇਜ਼ੀ ਨਾਲ ਚੱਲ ਰਹੀ ਹੈ। 1 ਜੁਲਾਈ 2026 ਤੱਕ 24,453 ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਨੇ ਘਰ-ਘਰ ਜਾ ਕੇ ਰਾਜ ਦੇ 2,99,12,619 ਵੋਟਰਾਂ ਵਿੱਚੋਂ 2,91,46,043 ਵੋਟਰਾਂ ਨੂੰ ਗਿਣਤੀ ਫਾਰਮ ਵੰਡ ਦਿੱਤੇ ਹਨ, ਜੋ ਕੁੱਲ ਵੋਟਰਾਂ ਦਾ 97.44 ਫ਼ੀਸਦੀ ਬਣਦਾ ਹੈ।

ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਬੀਐਲਓਜ਼ ਸਿਰਫ਼ ਗਿਣਤੀ ਫਾਰਮ ਵੰਡਣ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਵੋਟਰਾਂ ਨੂੰ ਫਾਰਮ ਸਹੀ ਢੰਗ ਨਾਲ ਭਰਨ ਵਿੱਚ ਵੀ ਪੂਰੀ ਮਦਦ ਕਰ ਰਹੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਕਮੀ ਨਾ ਰਹਿ ਜਾਵੇ।

ਉਨ੍ਹਾਂ ਦੱਸਿਆ ਕਿ ਭਰੇ ਹੋਏ ਗਿਣਤੀ ਫਾਰਮ ਇਕੱਠੇ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰਾਪਤ ਹੋ ਰਹੇ ਫਾਰਮਾਂ ਨੂੰ ਡਿਜੀਟਾਈਜ਼ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ।

ਮੁੱਖ ਚੋਣ ਅਧਿਕਾਰੀ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਣਤੀ ਫਾਰਮ ਸਮੇਂ ਸਿਰ ਭਰਨ ਅਤੇ ਬੀਐਲਓਜ਼ ਨਾਲ ਪੂਰਾ ਸਹਿਯੋਗ ਕਰਨ, ਤਾਂ ਜੋ ਵੋਟਰ ਸੂਚੀ ਦੀ ਇਹ ਮਹੱਤਵਪੂਰਨ ਸੋਧ ਮੁਹਿੰਮ ਨਿਰਧਾਰਤ ਸਮੇਂ ਅੰਦਰ ਸਫ਼ਲਤਾਪੂਰਵਕ ਪੂਰੀ ਕੀਤੀ ਜਾ ਸਕੇ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬੀਐਲਓਜ਼ 24 ਜੁਲਾਈ 2026 ਤੱਕ ਘਰ-ਘਰ ਜਾ ਕੇ ਗਿਣਤੀ ਫਾਰਮਾਂ ਦੀ ਵੰਡ ਅਤੇ ਭਰੇ ਹੋਏ ਫਾਰਮਾਂ ਦਾ ਸੰਗ੍ਰਹਿ ਜਾਰੀ ਰੱਖਣਗੇ।

Leave a Reply

Your email address will not be published. Required fields are marked *