Monday, May 25Punjabi People

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ

ਚੰਡੀਗੜ੍ਹ, 25 ਮਈ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਮਹੱਤਵਪੂਰਨ ਕਮੇਟੀਆਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਵਿਧਾਨ ਸਭਾ ਸਕੱਤਰਾਲੇ ਵੱਲੋਂ ਅਧਿਕਾਰਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਜਾਰੀ ਸੂਚੀ ਅਨੁਸਾਰ ਵੱਖ-ਵੱਖ ਵਿਧਾਇਕਾਂ ਨੂੰ ਸਦਨ ਦੀਆਂ ਅਹਿਮ ਕਮੇਟੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਨ੍ਹਾਂ ਵਿੱਚ ਲੋਕ ਲੇਖਾ ਕਮੇਟੀ, ਸਰਕਾਰੀ ਕਾਰੋਬਾਰ ਕਮੇਟੀ, ਅਨੁਮਾਨ ਕਮੇਟੀ, ਪੰਚਾਇਤੀ ਰਾਜ ਕਮੇਟੀ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਸਮੇਤ ਕਈ ਅਹਿਮ ਕਮੇਟੀਆਂ ਸ਼ਾਮਲ ਹਨ।

ਕਮੇਟੀ ਦਾ ਨਾਮ ਮੈਂਬਰ ਦਾ ਨਾਮ

1. ਲੋਕ ਲੇਖਾ ਕਮੇਟੀ : ਡਾ. ਇੰਦਰਬੀਰ ਸਿੰਘ ਨਿੱਝਰ
2. ਸਰਕਾਰੀ ਕਾਰੋਬਾਰ ਕਮੇਟੀ : ਜਗਰੂਪ ਸਿੰਘ ਗਿੱਲ
3. ਅਨੁਮਾਨ ਕਮੇਟੀ : ਮਨਜੀਤ ਸਿੰਘ ਬਿਲਾਸਪੁਰ
4. ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਭਲਾਈ ਕਮੇਟੀ : ਸਰਵਜੀਤ ਕੌਰ ਮਾਣੂੰਕੇ
5. ਹਾਊਸ ਕਮੇਟੀ : ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ (ਅਹੁਦੇ ਦੇ ਆਧਾਰ ‘ਤੇ ਚੇਅਰਮੈਨ)
6. ਸਥਾਨਕ ਸੰਸਥਾਵਾਂ ਬਾਰੇ ਕਮੇਟੀ : ਕੁਲਵੰਤ ਸਿੰਘ
7. ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ : ਬੁੱਧ ਰਾਮ
8. ਖੇਤੀਬਾੜੀ ਅਤੇ ਇਸ ਨਾਲ ਜੁੜੀਆਂ : ਗੁਰਪ੍ਰੀਤ ਸਿੰਘ ਬਨਾਂਵਾਲੀ
9. ਸਹਿਕਾਰਤਾ ਅਤੇ ਇਸ ਨਾਲ ਜੁੜੀਆਂ : ਸਰਵਣ ਸਿੰਘ ਧੁੰਨ
10. ਵਿਸ਼ੇਸ਼ ਅਧਿਕਾਰ ਕਮੇਟੀ : ਕੁਲਵੰਤ ਸਿੰਘ ਪੰਡੋਰੀ
11. ਸਰਕਾਰੀ ਆਸ਼ਵਾਸਨ ਕਮੇਟੀ : ਦਵਿੰਦਰਜੀਤ ਸਿੰਘ ਲਾਡੀ ਢੋਸ
12. ਅਧੀਨ ਵਿਧਾਨ ਕਮੇਟੀ : ਕੁਲਵੰਤ ਸਿੰਘ ਸਿੱਧੂ
13. ਪਟੀਸ਼ਨ ਕਮੇਟੀ : ਬ੍ਰਹਮ ਸ਼ੰਕਰ ਜਿੰਪਾ
14. ਪੇਪਰ ਲੇਡ ਅਤੇ ਲਾਇਬ੍ਰੇਰੀ ਕਮੇਟੀ : ਡਾ. ਮੁਹੰਮਦ ਜਮੀਲ ਉਰ ਰਹਿਮਾਨ
15. ਕੁਐਸਚਨਜ਼ ਐਂਡ ਰੈਫ਼ਰੈਂਸਿਜ਼ ਕਮੇਟੀ : ਇੰਦਰਜੀਤ ਕੌਰ ਮਾਨ

Leave a Reply

Your email address will not be published. Required fields are marked *