Saturday, May 23Punjabi People

ਪੰਜਾਬ ਸਰਕਾਰ ਨੇ ਡੈਮਾਂ ਦੀ ਲਾਗਤ ਨਾਲ ਜੁੜਿਆ ਮਾਮਲਾ ਉਠਾਉਂਦਿਆਂ 973 ਕਰੋੜ ਰੁਪਏ ਦੀ ਅਦਾਇਗੀ ਲਈ ਜੰਮੂ ਕਸ਼ਮੀਰ ਨੂੰ ਪੱਤਰ ਭੇਜਿਆ

ਚੰਡੀਗੜ੍ਹ, 13 ਅਪ੍ਰੈਲ 2026: ਪੰਜਾਬ ਸਰਕਾਰ ਨੇ ਡੈਮਾਂ ਦੀ ਉਸਾਰੀ ਨਾਲ ਜੁੜੇ ਵਿੱਤੀ ਮਸਲੇ ਨੂੰ ਉਭਾਰਦੇ ਹੋਏ ਜੰਮੂ ਕਸ਼ਮੀਰ ਤੋਂ ਕਰੀਬ 973 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਮੰਗ ਕੀਤੀ ਹੈ। ਇਹ ਰਕਮ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟਾਂ ‘ਤੇ ਹੋਏ ਖਰਚ ਵਿੱਚੋਂ ਜੰਮੂ ਕਸ਼ਮੀਰ ਦੇ ਹਿੱਸੇ ਨਾਲ ਸੰਬੰਧਿਤ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਸਥਾਨ ਤੋਂ ਵੀ ਪਾਣੀ ਦੀ ਰਾਇਲਟੀ ਦੇ ਬਕਾਏ ਮੰਗੇ ਗਏ ਸਨ। ਹੁਣ ਜਲ ਸਰੋਤ ਵਿਭਾਗ ਨੇ ਇਸ ਮਾਮਲੇ ਨੂੰ ਜਲਦ ਨਿਪਟਾਉਣ ਲਈ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਹੈ।

973 ਕਰੋੜ ਰੁਪਏ ਦੀ ਬਕਾਇਆ ਰਕਮਸਰਕਾਰੀ ਅੰਕੜਿਆਂ ਅਨੁਸਾਰ, ਰਣਜੀਤ ਸਾਗਰ ਡੈਮ ਵਿੱਚ ਜੰਮੂ ਕਸ਼ਮੀਰ ਦਾ ਬਕਾਇਆ ਲਗਭਗ 301 ਕਰੋੜ ਰੁਪਏ ਹੈ, ਜਦਕਿ ਸ਼ਾਹਪੁਰ ਕੰਢੀ ਪ੍ਰਾਜੈਕਟ ਵਿੱਚ ਇਸ ਦਾ ਹਿੱਸਾ ਕਰੀਬ 672 ਕਰੋੜ ਰੁਪਏ ਬਣਦਾ ਹੈ। ਦੋਹਾਂ ਪ੍ਰਾਜੈਕਟਾਂ ਦੀ ਕੁੱਲ ਬਕਾਇਆ ਰਕਮ ਮਿਲਾ ਕੇ ਲਗਭਗ 973 ਕਰੋੜ ਰੁਪਏ ਬਣਦੀ ਹੈ।

ਰਣਜੀਤ ਸਾਗਰ ਡੈਮ, ਜਿਸ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ, ਸਬੰਧੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 20 ਜਨਵਰੀ 1979 ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿਚਾਲੇ ਹੋਏ ਸਮਝੌਤੇ ਮੁਤਾਬਕ, ਡੈਮ ਦੇ ਸਿੰਚਾਈ ਹਿੱਸੇ ਦੀ ਕੁੱਲ ਲਾਗਤ ਦਾ 10 ਫੀਸਦੀ ਹਿੱਸਾ ਜੰਮੂ ਕਸ਼ਮੀਰ ਵੱਲੋਂ ਭਰਿਆ ਜਾਣਾ ਸੀ।

ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਜਲ ਸ਼ਕਤੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਵਿੱਤੀ ਸਲਾਹਕਾਰ ਅਤੇ ਮੁੱਖ ਲੇਖਾ ਅਧਿਕਾਰੀ ਦੇ ਹਿਸਾਬਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਣਜੀਤ ਸਾਗਰ ਡੈਮ ਨਾਲ ਸੰਬੰਧਿਤ ਬਕਾਇਆ ਰਕਮ ਵਿੱਚ ਮੂਲ ਰਕਮ ਦੇ ਨਾਲ ਲੰਬੇ ਸਮੇਂ ਤੋਂ ਬਕਾਇਆ ਰਹੀ ਰਕਮ ‘ਤੇ ਬਣਿਆ ਵਿਆਜ ਵੀ ਸ਼ਾਮਲ ਹੈ।

ਇਸ ਡੈਮ ਦੀ ਕੁੱਲ ਲਾਗਤ ਲਗਭਗ 5755 ਕਰੋੜ ਰੁਪਏ ਦੱਸੀ ਗਈ ਹੈ, ਜਿਸ ਵਿੱਚੋਂ ਸਿੰਚਾਈ ਹਿੱਸੇ ‘ਤੇ ਕਰੀਬ 656 ਕਰੋੜ ਰੁਪਏ ਖਰਚ ਕੀਤੇ ਗਏ। ਇਸ ਵਿੱਚ ਜੰਮੂ ਕਸ਼ਮੀਰ ਦਾ ਮੂਲ ਹਿੱਸਾ ਅਤੇ ਉਸ ‘ਤੇ ਬਣਦਾ ਵਿਆਜ ਜੋੜ ਕੇ ਮੌਜੂਦਾ ਬਕਾਇਆ ਰਕਮ ਤੈਅ ਕੀਤੀ ਗਈ

Leave a Reply

Your email address will not be published. Required fields are marked *