Wednesday, July 29Punjabi People

98 ਸਾਲਾਂ ਦੀ ਬਜ਼ੁਰਗ ਮਹਿਲਾ ਨੂੰ ਕੈਂਸਰ ਦਾ ਕੈਸ਼ਲੈੱਸ ਇਲਾਜ ਪ੍ਰਾਪਤ ਹੋਇਆ — ਪੰਜਾਬ ਮੁੱਖ ਮੰਤਰੀ ਸਿਹਤ ਸਕੀਮ ਦੀ ਵਿਲੱਖਣ ਪਹਲ

ਮੋਗਾ, 19 ਮਾਰਚ 2026: ਮੋਗਾ ਦੀ 98 ਸਾਲਾ ਬਜ਼ੁਰਗ ਮਹਿਲਾ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੇਠ ਕੈਂਸਰ ਦਾ ਪੂਰੀ ਤਰ੍ਹਾਂ ਕੈਸ਼ਲੈੱਸ ਇਲਾਜ ਪ੍ਰਾਪਤ ਹੋਇਆ। ਪੰਜਾਬ ਸਰਕਾਰ ਦੀ ਇਸ ਪਹਿਲ ਨੂੰ ਲੋਕ-ਹਿਤੈਸ਼ੀ ਸਿਹਤ ਸੇਵਾ ਮਾਡਲ ਵਜੋਂ ਵੱਡੀ ਸਰਾਹਨਾ ਮਿਲ ਰਹੀ ਹੈ। ਸਰਕਾਰ ਮੁਤਾਬਕ ਹੁਣ ਤੱਕ 9 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।

ਪੰਜਾਬ ਸਰਕਾਰ ਨੇ ਸਸਤੀ, ਪਹੁੰਚਯੋਗ ਅਤੇ ਮਰਿਆਦਾਪੂਰਣ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਦੇ ਸਭ ਤੋਂ ਨਾਜ਼ੁਕ ਅਤੇ ਕਮਜ਼ੋਰ ਵਰਗਾਂ ਨੂੰ ਵੀ ਬਿਨਾਂ ਕਿਸੇ ਵਿੱਤੀ ਬੋਝ ਦੇ ਸਮੇਂ-ਸਿਰ ਇਲਾਜ ਮਿਲਣਾ ਲਾਜ਼ਮੀ ਹੈ।

ਇਸੇ ਤਹਿਤ ਮੋਗਾ ਦੀ 98 ਸਾਲਾ ਬਜ਼ੁਰਗ ਮਹਿਲਾ ਮੁਖਤਿਆਰ ਕੌਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕੈਂਸਰ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ।

ਯੋਜਨਾ ਦੀਆਂ ਸਭ ਤੋਂ ਵੱਧ ਉਮਰ ਵਾਲੀਆਂ ਲਾਭਪਾਤਰੀਆਂ ਵਿੱਚ ਸ਼ਾਮਲ ਮੁਖਤਿਆਰ ਕੌਰ ਨੂੰ ਵਿਸ਼ੇਸ਼ ਕੀਮੋਥੈਰੇਪੀ ਦਿੱਤੀ ਗਈ, ਜਿਸ ਦਾ ਸਾਰਾ ਖਰਚਾ ਸਿਹਤ ਕਾਰਡ ਰਾਹੀਂ ਭਰਿਆ ਗਿਆ। ਇਸ ਉਮਰ ਵਿੱਚ ਜਿੱਥੇ ਲਗਾਤਾਰ ਡਾਕਟਰੀ ਦੇਖਭਾਲ ਬਹੁਤ ਜ਼ਰੂਰੀ ਹੁੰਦੀ ਹੈ, ਉੱਥੇ ਕੈਸ਼ਲੈੱਸ ਇਲਾਜ ਦੀ ਸੁਵਿਧਾ ਇਹ ਯਕੀਨੀ ਬਣਾਉਂਦੀ ਹੈ ਕਿ ਇਲਾਜ ਸਿਰਫ਼ ਤਬੀਅਤੀ ਲੋੜਾਂ ਦੇ ਆਧਾਰ ‘ਤੇ ਹੋਵੇ, ਨਾ ਕਿ ਆਰਥਿਕ ਹਾਲਾਤਾਂ ਦੇ ਅਧਾਰ ‘ਤੇ।

ਰਾਜ ਭਰ ਵਿੱਚ ਬਿਨਾਂ ਦੇਰੀ ਇਲਾਜ ਦੀ ਸੁਵਿਧਾ

ਇਸ ਇਲਾਜ ਦੌਰਾਨ ਉੱਨਤ ਦਵਾਈਆਂ ਅਤੇ ਸਹਾਇਕ ਥੈਰੇਪੀਆਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਲਈ ਨਿਰੰਤਰ ਨਿਗਰਾਨੀ ਅਤੇ ਸਮੇਂ-ਸਿਰ ਡਾਕਟਰੀ ਹਸਤਖੇਪ ਦੀ ਲੋੜ ਸੀ। ਹਸਪਤਾਲ ਵਿੱਚ ਸਿਹਤ ਕਾਰਡ ਦੀ ਪੁਸ਼ਟੀ ਹੋਣ ਨਾਲ ਹੀ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ, ਜਿਸ ਨਾਲ ਇਲਾਜ ਦੀ ਲਗਾਤਾਰਤਾ ਬਣੀ ਰਹੀ।

ਬਜ਼ੁਰਗਾਂ ਦੀ ਸੰਭਾਲ ਕਰਨ ਵਾਲੇ ਪਰਿਵਾਰਾਂ ਲਈ ਵਾਰ-ਵਾਰ ਹਸਪਤਾਲ ਦੇ ਦੌਰੇ ਅਤੇ ਮਹਿੰਗੇ ਇਲਾਜ ਦਾ ਖਰਚਾ ਅਕਸਰ ਵੱਡੀ ਚਿੰਤਾ ਬਣ ਜਾਂਦਾ ਹੈ। ਇਹ ਯੋਜਨਾ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਤੱਕ ਪਹੁੰਚ ਸੌਖੀ ਬਣਾਕੇ ਇਸ ਸਮੱਸਿਆ ਨੂੰ ਘਟਾਉਂਦੀ ਹੈ, ਜਿਸ ਨਾਲ ਪਰਿਵਾਰ ਮਰੀਜ਼ ਦੀ ਸੰਭਾਲ ਅਤੇ ਸਿਹਤਯਾਬੀ ‘ਤੇ ਪੂਰਾ ਧਿਆਨ ਦੇ ਸਕਦੇ ਹਨ।

ਬਿਨਾਂ ਵਿੱਤੀ ਤੰਗੀ ਦੇ ਬਜ਼ੁਰਗ ਮਰੀਜ਼ਾਂ ਦਾ ਇਲਾਜ

ਯੋਜਨਾ ਦੇ ਪ੍ਰਭਾਵ ਬਾਰੇ ਦੱਸਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ,“ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਯੋਜਨਾ ਯਕੀਨੀ ਬਣਾ ਰਹੀ ਹੈ ਕਿ ਪੰਜਾਬ ਦੇ ਬਜ਼ੁਰਗ ਮਰੀਜ਼ ਬਿਨਾਂ ਕਿਸੇ ਆਰਥਿਕ ਦਬਾਅ ਦੇ ਸਮੇਂ-ਸਿਰ ਅਤੇ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਾਪਤ ਕਰਨ। ਨਾਲ ਹੀ ਉਨ੍ਹਾਂ ਦੀ ਇੱਜ਼ਤ ਅਤੇ ਮਰਿਆਦਾ ਵੀ ਕਾਇਮ ਰਹਿੰਦੀ ਹੈ। ਜੀਵਨ ਦੇ ਇਸ ਪੜਾਅ ‘ਤੇ ਇਲਾਜ ਤੱਕ ਆਸਾਨ ਪਹੁੰਚ ਬਹੁਤ ਮਹੱਤਵਪੂਰਨ ਹੈ ਅਤੇ ਇਹ ਯੋਜਨਾ ਪਰਿਵਾਰਾਂ ਨੂੰ ਵਿਸ਼ਵਾਸ ਨਾਲ ਇਲਾਜ ਕਰਵਾਉਣ ਦੇ ਯੋਗ ਬਣਾ ਰਹੀ ਹੈ।

”ਜਿਕਰਯੋਗ ਹੈ ਕਿ ਇਸ ਯੋਜਨਾ ਅਧੀਨ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਕਵਰੇਜ ਦਿੱਤਾ ਜਾਂਦਾ ਹੈ, ਜਿਸ ਨਾਲ ਲਾਭਪਾਤਰੀ ਪੰਜਾਬ ਭਰ ਦੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਸਕਦੇ ਹਨ।

900 ਤੋਂ ਵੱਧ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤ

ਹੁਣ ਤੱਕ 9 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਲਾਭਪਾਤਰੀ 900 ਤੋਂ ਵੱਧ ਸੂਚੀਬੱਧ ਹਸਪਤਾਲਾਂ ਵਿੱਚ 2,300 ਤੋਂ ਜ਼ਿਆਦਾ ਇਲਾਜ ਪੈਕੇਜਾਂ ਅਧੀਨ ਸੇਵਾਵਾਂ ਲੈ ਰਹੇ ਹਨ। ਪੰਜਾਬ ਸਰਕਾਰ ਲੋਕਾਂ ਨੂੰ ਅਧਿਕ੍ਰਿਤ ਕੇਂਦਰਾਂ ‘ਤੇ ਸਿਹਤ ਕਾਰਡ ਬਣਵਾਉਣ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਉਹ ਕੈਸ਼ਲੈੱਸ ਇਲਾਜ ਦੀਆਂ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ।

Leave a Reply

Your email address will not be published. Required fields are marked *