ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਦਾ ਉਦਘਾਟਨ, 12 ਸਾਲਾਂ ਪਿੱਛੋਂ ਬੈਲ ਗੱਡੀ ਦੌੜਾਂ ਦੀ ਵਾਪਸੀ
ਕਿਲਾ ਰਾਏਪੁਰ (ਲੁਧਿਆਣਾ), 17 ਫਰਵਰੀ 2026: ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਦਾ ਸ਼ੁਭ ਆਗਾਜ਼ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿੱਚ ਬੇਹੱਦ ਜੋਸ਼ ਅਤੇ ਉਤਸ਼ਾਹ ਨਾਲ ਹੋਇਆ। ਇਸ ਸਾਲ ਦੇ ਖੇਡ ਮੇਲੇ ਦੀ ਖ਼ਾਸ ਗੱਲ 12 ਸਾਲਾਂ ਦੇ ਵਿਛੋੜੇ ਤੋਂ ਬਾਅਦ ਪ੍ਰਸਿੱਧ ਬੈਲ ਗੱਡੀ ਦੌੜਾਂ ਦੀ ਮੁੜ ਵਾਪਸੀ ਰਹੀ, ਜਿਸ ਨੇ ਦਰਸ਼ਕਾਂ ਵਿੱਚ ਨਵਾਂ ਜੋਸ਼ ਭਰ ਦਿੱਤਾ।
ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਬੈਲ ਗੱਡੀ ਦੌੜਾਂ ਦੀ ਮੁੜ ਸ਼ੁਰੂਆਤ ਦਾ ਜ਼ੋਰਦਾਰ ਸਵਾਗਤ ਕੀਤਾ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਬਾਹਰੀ ਰਾਜਾਂ ਤੋਂ ਵੀ ਲੋਕ ਇਸ ਵਿਲੱਖਣ ਅਤੇ ਰੋਮਾਂਚਕ ਪੇਂਡੂ ਖੇਡ ਨੂੰ ਦੇਖਣ ਲਈ ਇਕੱਠੇ ਹੋਏ, ਜੋ ਸੂਬੇ ਦੀ ਸੰਸਕ੍ਰਿਤਿਕ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।
ਮੰਤਰੀ ਖੁੱਡੀਆਂ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇ.ਐਨ.ਐਸ. ਕੰਗ ਦੇ ਨਾਲ ਕਿਹਾ ਕਿ ਬੈਲ ਗੱਡੀ ਦੌੜਾਂ ਪੰਜਾਬ ਦੀ ਪੇਂਡੂ ਪਛਾਣ ਅਤੇ ਇਤਿਹਾਸਕ ਪਰੰਪਰਾਵਾਂ ਦਾ ਅਹਿਮ ਹਿ...








