“ਸੜਕ ਤੋਂ ਹਟ ਜਾਓ, ਮਿਸਟਰ ਸਿੰਘ!” ਟਰੰਪ ਪ੍ਰਸ਼ਾਸਨ ਦੇ ਪੋਸਟਰ ’ਤੇ ਭਾਰਤੀ ਤੇ ਸਿੱਖ ਭਾਈਚਾਰੇ ਵੱਲੋਂ ਤਿੱਖਾ ਵਿਰੋਧ
ਅਮਰੀਕਾ, 10 ਸਤੰਬਰ 2026: ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਇੱਕ AI ਨਾਲ ਤਿਆਰ ਕੀਤੇ ਪੋਸਟਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ-ਅਮਰੀਕੀ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਜੋੜ ਕੇ ਦੇਖੇ ਜਾ ਰਹੇ ਇਸ ਪੋਸਟਰ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਸੰਦੇਸ਼ ਦਿੱਤਾ ਗਿਆ ਹੈ, ਜਿਸ ’ਤੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਇਹ ਪੋਸਟਰ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਦੇ ਹਿੱਸੇ ਵਜੋਂ DHS ਦੇ ਅਧਿਕਾਰਤ ਐਕਸ ਅਕਾਊਂਟ ਤੋਂ ਸਾਂਝਾ ਕੀਤਾ ਗਿਆ। ਪੋਸਟਰ ਵਿੱਚ ਮਸ਼ਹੂਰ ‘ਟ੍ਰਾਂਸਫਾਰਮਰ’ ਫ੍ਰੈਂਚਾਇਜ਼ੀ ਦੇ ਪਾਤਰਾਂ ਦੀ ਵਰਤੋਂ ਕੀਤੀ ਗਈ ਹੈ।
‘ਮਿਸਟਰ ਸਿੰਘ’ ਨੂੰ ਲੈ ਕੇ ਉੱਠੇ ਸਵਾਲ
ਪੋਸਟਰ ਵਿੱਚ ‘ਓਪਟੀਮਸ ਪ੍ਰਾਈਮ’ ਦੇ ਕਿਰਦਾਰ ਨੂੰ ਇੱਕ ਦਾੜ੍ਹੀ ਵਾਲੇ ਭੂਰੇ ਰੰਗ ਦੇ ਵਿਅਕਤੀ ਨਾਲ ਦਰਸਾਇਆ ਗਿਆ ਹੈ, ਜਿਸਨੂੰ ‘ਮਿਸਟਰ ਸਿੰਘ’ ਕਿਹਾ ਗਿਆ ਹੈ। ਉਸਨੂੰ ਕਥਿਤ ਤੌਰ ’ਤੇ “ਸਵੈ-ਦੇਸ...









