ਭਗਵੰਤ ਮਾਨ ਸਰਕਾਰ ਦੀ ਸਿਹਤ ਯੋਜਨਾ ਹੇਠ 3,279 ਮਰੀਜ਼ਾਂ ਨੂੰ ਗੈਸਟਰੋ ਤੇ ਡਿਹਾਈਡ੍ਰੇਸ਼ਨ ਦਾ ਮੁਫ਼ਤ ਕੈਸ਼ਲੈੱਸ ਇਲਾਜ
ਚੰਡੀਗੜ੍ਹ, 14 ਮਈ 2026: ਪੰਜਾਬ ਵਿੱਚ ਵਧਦੀ ਭਿਆਨਕ ਗਰਮੀ ਦੇ ਨਾਲ ਗੈਸਟ੍ਰੋਐਂਟਰਾਈਟਿਸ ਅਤੇ ਡਿਹਾਈਡ੍ਰੇਸ਼ਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਸਿਹਤ ਸੰਕਟ ਦੇ ਦੌਰਾਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ।
ਤਿੱਖੀ ਗਰਮੀ ਦਾ ਪ੍ਰਭਾਵ ਹੁਣ ਸਿਰਫ਼ ਬਾਹਰੀ ਮਾਹੌਲ ਤੱਕ ਸੀਮਿਤ ਨਹੀਂ ਰਿਹਾ, ਸਗੋਂ ਹਸਪਤਾਲਾਂ ਵਿੱਚ ਵੀ ਡਿਹਾਈਡ੍ਰੇਸ਼ਨ, ਪੇਟ ਸੰਕਰਮਣ ਅਤੇ ਗੈਸਟ੍ਰੋ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕ ਰਾਹਤ ਵੀ ਪ੍ਰਾਪਤ ਹੋ ਰਹੀ ਹੈ।
ਜਨਵਰੀ ਤੋਂ ਅਪ੍ਰੈਲ 2026 ਤੱਕ ਇਸ ਯੋਜਨਾ ਅਧੀਨ 3,279 ਗੰਭੀਰ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ ਕੀਤਾ ਗਿਆ। ਗੈਸਟਰੋ ਅਤੇ ਪੇਟ ਨਾਲ ਸੰਬੰਧਿਤ ਬੀਮਾਰੀਆਂ ਦੇ ਇਲਾਜ ‘ਤੇ ਹੀ ਕਰੀਬ 73.42 ਲੱਖ ਰੁਪਏ ਖਰਚੇ ਗਏ।ਇਲਾਜ ਰਿਕਾਰਡ ਮੁਤਾਬਕ ਸਿਰਫ਼ ਅਪ੍ਰੈਲ ਮਹੀਨੇ ਵਿੱਚ ਹੀ 1,400 ਤੋਂ ਵ...









