ਕੀ ਐਲਪੀਜੀ ਕੁਨੈਕਸ਼ਨ ਬੰਦ ਹੋਣਗੇ? ਸਰਕਾਰ ਨੇ ਦਿੱਤੀ ਸਥਿਤੀ ਬਾਰੇ ਸਪੱਸ਼ਟਤਾ
ਨਵੀਂ ਦਿੱਲੀ, 22 ਜੂਨ 2026: ਦੇਸ਼ ਭਰ ਵਿੱਚ ਐਲਪੀਜੀ ਕੁਨੈਕਸ਼ਨ ਬੰਦ ਹੋਣ ਦੀਆਂ ਅਫਵਾਹਾਂ ਦਰਮਿਆਨ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਐਲਪੀਜੀ ਸਪਲਾਈ ਜਾਂ ਕੁਨੈਕਸ਼ਨਾਂ ਨੂੰ ਬੰਦ ਕਰਨ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਇੰਡੇਨ, ਭਾਰਤ ਗੈਸ ਅਤੇ ਐਚਪੀ ਗੈਸ ਦੇ ਗਾਹਕਾਂ ਨੂੰ ਪਹਿਲਾਂ ਵਾਂਗ ਹੀ ਸਿਲੰਡਰ ਸਪਲਾਈ ਜਾਰੀ ਰਹੇਗੀ।
ਸਰਕਾਰ ਨੇ ਕਿਹਾ ਹੈ ਕਿ 30 ਜੂਨ ਤੋਂ ਬਾਅਦ ਵੀ ਦੇਸ਼ ਵਿੱਚ ਐਲਪੀਜੀ ਕੁਨੈਕਸ਼ਨ ਕੱਟਣ ਜਾਂ ਰੋਕਣ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਊਰਜਾ ਖੇਤਰ ਵਿੱਚ ਸਾਫ਼-ਸੁਥਰੇ ਅਤੇ ਵਾਤਾਵਰਣ-ਅਨੁਕੂਲ ਵਿਕਲਪ ਵਜੋਂ ਪਾਈਪਡ ਨੈਚਰਲ ਗੈਸ (PNG) ਨੂੰ ਉਤਸ਼ਾਹਿਤ ਕਰਨ ਦੀ ਨੀਤੀ ਲਗਾਤਾਰ ਅੱਗੇ ਵਧਾਈ ਜਾ ਰਹੀ ਹੈ।
ਨਵਾਂ ਐਲਪੀਜੀ–ਪੀਐਨਜੀ ਨਿਯਮ ਕੀ ਹੈ?
ਕੇਂਦਰ ਸਰਕਾਰ ਵੱਲੋਂ ਮਾਰਚ 2026 ਵਿੱਚ ਜਾਰੀ ਕੀਤੀ ਗਈ ਨੀਤੀ ਅਨੁਸਾਰ ਉਹ ਖੇਤਰ ਜਿੱਥੇ PNG ਨੈੱਟਵਰਕ ਉਪਲਬਧ ਹੈ, ਉੱਥੇ ਲੋਕਾਂ ਨੂੰ ਹੌਲੀ-ਹੌਲੀ PNG ਵੱਲ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ “ਨੋ ਡੁਅਲ ਕਨੈਕਸ਼ਨ ਪਾਲਿਸੀ” ਲਾਗੂ ਕੀਤੀ ਗਈ ਹੈ।
ਇਸ ਨੀਤੀ ਅਨੁਸਾਰ:
ਜਿਨ੍ਹਾਂ ...









