ਅਮਰੀਕਾ-ਈਰਾਨ ਤਣਾਅ ‘ਤੇ ਫੈਸਲਾਕੁੰਨ ਮੋੜ, Donald Trump ਅਤੇ Ali Khamenei ਵਿਚਾਲੇ 14 ਸੂਤਰੀ ਖਰੜਾ ਤਿਆਰ—ਕੀ ਨਿਕਲੇਗਾ ਹੱਲ?
ਨਵੀਂ ਦਿੱਲੀ, 6 ਮਈ 2026: ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਮੱਧ-ਪੂਰਬੀ ਤਣਾਅ ਦੇ ਖ਼ਤਮ ਹੋਣ ਦੀ ਸੰਭਾਵਨਾ ਵੱਧ ਰਹੀ ਹੈ। ਰਿਪੋਰਟਾਂ ਮੁਤਾਬਕ ਦੋਵੇਂ ਦੇਸ਼ 14 ਸੁਤਰੀ ਡਰਾਫਟ ਵਾਲੇ ਇਕ ਪੰਨੇ ਦੇ ਸਮਝੌਤਾ ਪੱਤਰ (MoU) ‘ਤੇ ਸਹਿਮਤੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ, ਜਿਸ ਵਿੱਚ ਪ੍ਰਮਾਣੂ ਪ੍ਰੋਗਰਾਮ, ਆਰਥਿਕ ਪਾਬੰਦੀਆਂ ਅਤੇ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਰਾਨੀ ਦੀ ਆਜ਼ਾਦੀ ਵਰਗੇ ਅਹਿਮ ਮੁੱਦੇ ਸ਼ਾਮਲ ਹਨ।
ਸਾਬਕਾ ਅਮਰੀਕੀ ਰਾਸ਼ਟਰਪਤੀ Donald Trump ਨੇ ਸੰਕੇਤ ਦਿੱਤਾ ਹੈ ਕਿ ਜੇਕਰ ਈਰਾਨ ਮੌਜੂਦਾ ਸ਼ਰਤਾਂ ਨੂੰ ਮੰਨ ਲੈਂਦਾ ਹੈ ਤਾਂ “ਓਪਰੇਸ਼ਨ ਐਪਿਕ ਫਿਊਰੀ” ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਹੋਰਮੁਜ਼ ਜਲਡਮਰੂ ਸਾਰਿਆਂ ਲਈ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਫੌਜੀ ਕਾਰਵਾਈ ਪਹਿਲਾਂ ਨਾਲੋਂ ਵੱਧ ਤੀਬਰਤਾ ਨਾਲ ਮੁੜ ਸ਼ੁਰੂ ਹੋ ਸਕਦੀ ਹੈ।
ਅਮਰੀਕੀ ਪ੍ਰਸ਼ਾਸਨ ਦੇ ਅਨੁਸਾਰ ਅਗਲੇ 48 ਘੰਟੇ ਬਹੁਤ ਨਿਰਣਾਇਕ ਹਨ ਅਤੇ ਇਸ ਦੌਰਾਨ ਈਰਾਨ ਤੋਂ ਕਈ ਮੁੱਖ ਮੁੱਦਿਆਂ ‘ਤੇ ਜਵਾਬ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਅੰ...









