ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਵੇਰਕਾ ਦੀ ਹਾਈਟੈਕ ਵੈਂਡਿੰਗ ਮਸ਼ੀਨ ਦਾ ਕੀਤਾ ਉਦਘਾਟਨ
ਚੰਡੀਗੜ੍ਹ, 12 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਦੀ ਪਹੁੰਚ ਵਧਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿੱਚ ਵੇਰਕਾ ਦੀ ਨਵੀਂ ਅਤਿ-ਆਧੁਨਿਕ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ।
ਇਸ ਮੌਕੇ ਮੁੱਖ ਸਕੱਤਰ ਨੇ ਕਿਹਾ ਕਿ ਇਹ ਸਮਾਰਟ ਵੈਂਡਿੰਗ ਮਸ਼ੀਨਾਂ ਰਾਹੀਂ ਖਪਤਕਾਰਾਂ ਨੂੰ ਦੁੱਧ, ਟੈਟਰਾਪੈਕ ਫਲੇਵਰਡ ਮਿਲਕ, ਵੱਖ-ਵੱਖ ਕਿਸਮਾਂ ਦੀ ਲੱਸੀ, ਫਲਾਂ ਦੇ ਜੂਸ, ਮਿਨਰਲ ਵਾਟਰ ਅਤੇ ਆਈਸਕ੍ਰੀਮ ਵਰਗੇ ਉਤਪਾਦ ਆਸਾਨ ਅਤੇ ਸੁਵਿਧਾਜਨਕ ਢੰਗ ਨਾਲ ਮਿਲਣਗੇ। ਇਸ ਨਾਲ ਵੇਰਕਾ, ਸੋਹਣਾ ਅਤੇ ਫਾਈਵ ਰਿਵਰਜ਼ ਬ੍ਰਾਂਡ ਦੀ ਪਹੁੰਚ ਅਤੇ ਭਰੋਸੇਯੋਗਤਾ ਵਿੱਚ ਵੀ ਵਾਧਾ ਹੋਵੇਗਾ।
ਮਿਲਕਫੈੱਡ ਵੱਲੋਂ ਇਹ ਮਸ਼ੀਨਾਂ ਜਨਤਕ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਤਾਜ਼ੇ, ਸਾਫ਼-ਸੁਥਰੇ ਅਤੇ ਗੁਣਵੱਤਾ ਵਾਲੇ ਵੇਰਕਾ ਉਤਪਾਦ ਆਸਾਨੀ ਨਾਲ ਉਪਲਬਧ ਹੋ ਸਕਣ।
ਇਸ ਮੌਕੇ ਵੇਰਕਾ ਦੇ ਮਸ਼ਹੂਰ ਮਾਸਕਟ ‘ਵੀਰਾ’ ਦੇ ਨਾਲ ਨਵੇਂ ਮਾਸਕਟ ‘ਗੁੱਡੀ’ ਨੂੰ ਵੀ ਲਾਂਚ ਕੀਤਾ ਗਿਆ। ਅਧਿਕਾਰੀਆਂ ਨੇ ਦੱ...









