ਚੰਡੀਗੜ੍ਹ ਵਿੱਚ ਸੀਐਮ ਦਫ਼ਤਰ ਅਤੇ ਸਕੂਲਾਂ ਨੂੰ ਮਿਲੀ ਧਮਕੀ, ਸੁਰੱਖਿਆ ਏਜੰਸੀਆਂ ਹੋਈਆਂ ਚੌਕਸ
ਚੰਡੀਗੜ੍ਹ, 1 ਜੁਲਾਈ 2026: ਚੰਡੀਗੜ੍ਹ ਵਿੱਚ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਹ ਧਮਕੀ ਈਮੇਲ ਰਾਹੀਂ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ ਸਕੂਲ ਮੁੜ ਖੁੱਲ੍ਹੇ ਹੀ ਸਨ, ਤਦ ਹੀ ਇਹ ਧਮਕੀ ਭਰੇ ਈਮੇਲ ਮਿਲਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਸੈਕਟਰ 31 ਸਥਿਤ ਏਅਰ ਫੋਰਸ ਸਕੂਲ ਨੂੰ ਇਸ ਤਰ੍ਹਾਂ ਦਾ ਈਮੇਲ ਪ੍ਰਾਪਤ ਹੋਇਆ। ਇਸ ਤੋਂ ਬਾਅਦ ਕਈ ਹੋਰ ਸਕੂਲਾਂ ਨੂੰ ਵੀ ਧਮਕੀ ਮਿਲਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ।
ਇਨ੍ਹਾਂ ਵਿੱਚ ਸੈਕਟਰ 37B ਅਤੇ 37D ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 38 ਦਾ ਵਿਵੇਕ ਹਾਈ ਸਕੂਲ, ਸੈਕਟਰ 26 ਦੇ ਸੈਕਰਡ ਹਾਰਟ ਸਕੂਲ ਅਤੇ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ 40 ਦਾ ਡੀ.ਪੀ.ਐਸ. ਸਕੂਲ ਅਤੇ ਸੈਕਟਰ 9 ਦਾ ਕਾਰਮੇਲ ਕਾਨਵੈਂਟ ਸਕੂਲ ਸ...









