ਡਾਇਬਟੀਜ਼ ਲਈ ਪੱਕੇ ਇਲਾਜ ਵੱਲ ਵੱਡੀ ਕਾਮਯਾਬੀ, ਐਮਜ਼ ਵਿੱਚ 30 ਮਰੀਜ਼ ਸਰਜਰੀ ਰਾਹੀਂ ਠੀਕ ਹੋਏ
ਏਮਜ਼ ਦਿੱਲੀ ਵਿੱਚ ਸ਼ੂਗਰ ਲਈ ਸਰਜਰੀ ਨੇ ਦਿਖਾਇਆ ਨਵਾਂ ਰਾਹ
ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਡਾਕਟਰਾਂ ਨੇ ਟਾਈਪ-2 ਸ਼ੂਗਰ ਦੇ ਇਲਾਜ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਸ਼ੂਗਰ ਹੋ ਜਾਣ ਤੋਂ ਬਾਅਦ ਇਹ ਪੂਰੀ ਜ਼ਿੰਦਗੀ ਰਹਿੰਦੀ ਹੈ ਅਤੇ ਇਸਨੂੰ ਸਿਰਫ਼ ਦਵਾਈ, ਕਸਰਤ ਅਤੇ ਜੀਵਨ-ਸ਼ੈਲੀ ਵਿੱਚ ਬਦਲਾਅ ਰਾਹੀਂ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਏਮਜ਼ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਕੁਝ ਮਰੀਜ਼ਾਂ ਵਿੱਚ ਸਰਜਰੀ ਰਾਹੀਂ ਟਾਈਪ-2 ਸ਼ੂਗਰ ਨੂੰ ਕਾਬੂ ਕਰਨ ਦੇ ਨਾਲ-ਨਾਲ ਕਈ ਮਾਮਲਿਆਂ ਵਿੱਚ ਇਸ ਤੋਂ ਮੁਕਤੀ ਵੀ ਮਿਲ ਸਕਦੀ ਹੈ।
ਏਮਜ਼ ਦੇ ਸਰਜਰੀ ਵਿਭਾਗ ਨੇ ਪਿਛਲੇ ਸਾਲ ਬੇਕਾਬੂ ਟਾਈਪ-2 ਸ਼ੂਗਰ ਨਾਲ ਪੀੜਤ 30 ਮਰੀਜ਼ਾਂ ਦੀ ਖਾਸ ਮੈਟਾਬੋਲਿਕ ਸਰਜਰੀ ਕੀਤੀ। ਇਸ ਸਰਜਰੀ ਤੋਂ ਬਾਅਦ ਕਈ ਮਰੀਜ਼ਾਂ ਦੇ ਬਲੱਡ ਸ਼ੂਗਰ ਲੈਵਲ ਆਮ ਹੋ ਗਏ ਅਤੇ ਉਹਨਾਂ ਨੂੰ ਦਵਾਈਆਂ ਦੀ ਲੋੜ ਵੀ ਘੱਟ ਹੋ ਗਈ ਜਾਂ ਖਤਮ ਹੋ ਗਈ। ਡਾਕਟਰਾਂ ਦੇ ਅਨੁਸਾਰ ਇਹ ਤਰੀਕਾ ਉਹਨਾਂ ਮਰੀਜ਼ਾਂ ਲਈ ਖਾਸ ਤੌਰ ‘ਤੇ ਲਾਭਦਾਇਕ ਹੈ ਜਿਨ੍ਹਾਂ ਦੀ ਸ਼ੂ...









