ਜੰਡਿਆਲਾ ਜੁਲਰੀ ਸ਼ੋਰੂਮ ਫਾਇਰਿੰਗ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਜਾਬੀ ‘ਮੁਲਜ਼ਮਾਂ ਦਾ ਐਨਕਾਊਂਟਰ, ਇੱਕ ਜ਼ਖ਼ਮੀ
ਜੰਡਿਆਲਾ ਗੁਰੂ 9 ਜਨਵਰੀ 2026: ਪੁਲਿਸ ਨੇ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਕਾਵਿਸ਼ ਅਤੇ ਮਹਿਰਵੀਰ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੁਕਾਨ ਦੀ ਰੇਕੀ ਅਤੇ ਮੋਟਰਸਾਈਕਲ ਮੁਹੱਈਆ ਕਰਵਾਉਣ ਦੀ ਗੱਲ ਕਬੂਲ ਕੀਤੀ ਸੀ। ਇਸ ਤੋਂ ਬਾਅਦ ਮੁੱਖ ਸ਼ੂਟਿੰਗ ਮਾਡਿਊਲ ਦੇ ਦੋ ਹੋਰ ਮੈਂਬਰਾਂ ਆਕਾਸ਼ ਦੇਸ਼ਪਾਲ ਉਰਫ ਵਿਸ਼ਾਲਦੀਪ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐਸਐਸਪੀ ਸੋਹੇਲ ਮੀਰ ਦੀ ਅਗਵਾਈ ਹੇਠ ਜੰਡਿਆਲੇ ਦੇ ਵਾਲਮੀਕੀ ਚੌਂਕ ਵਿਖੇ ਹੋਈ ਜੁਲਰੀ ਸ਼ਾਪ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ 5 ਜਨਵਰੀ ਨੂੰ ਜੰਡਿਆਲਾ ਦੇ ਵੱਡੇ ਬਾਜ਼ਾਰ ਚ ਸਥਿਤ ਸੋਨੂ ਜੈਵੱਲਰੀ ਸ਼ਾਪਦੇ ਬਾਹਰ ਦਿਨ ਦਿਹਾੜੇ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਫਾਇਰਿੰਗ ਕਰਕੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਦੁਕਾਨ ਦਾ ਕੱਚ ਟੁੱਟ ਗਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਭੀੜਭਾੜ ਵਾਲੇ ਇਲਾਕੇ ਚ ਫਾਇਰਿੰਗ ਹੋਣ ਕਰਕੇ ਲੋਕਾਂ ਚ ਦਹਿਸ਼ਤ ਫੈਲ ਗਈ। ਪੁਲਿਸ ਵੱਲੋਂ ਤ...









