ਪੰਜਾਬੀ ਯੂਨੀਵਰਸਿਟੀ ਨੇ ਅਕਾਦਮਿਕ ਅਦਲ-ਬਦਲ ਲਈ ਆਸਟ੍ਰੇਲੀਆ ਦੀ ਇੱਕ ਬਿਜ਼ਨਸ ਸਕੂਲ ਨਾਲ ਸਮਝੌਤਾ ਪੱਤਰ (MoU) ਕੀਤਾ ਸਾਈਨ
ਪਟਿਆਲਾ, 3 ਮਾਰਚ 2026: ਪੰਜਾਬੀ ਯੂਨੀਵਰਸਿਟੀ ਨੇ ਸੋਮਵਾਰ ਨੂੰ ਯੂਨੀਵਰਸਲ ਬਿਜ਼ਨਸ ਸਕੂਲ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਸਾਈਨ ਕੀਤਾ, ਜਿਸ ਦਾ ਮਕਸਦ ਅਕਾਦਮਿਕ ਭਾਈਚਾਰਾ ਕਾਇਮ ਕਰਨਾ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ, ਅਕਾਦਮਿਕ ਅਦਲ-ਬਦਲ, ਇੰਟਰਨਸ਼ਿਪ ਅਤੇ ਆਸਟ੍ਰੇਲੀਆ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨਾ ਹੈ।
ਇਹ ਸਮਝੌਤਾ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ-ਚਾਂਸਲਰ ਜਗਦੀਪ ਸਿੰਘ ਨੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਦੀ ਨੁਮਾਇੰਦਗੀ ਕਰਦੇ ਹੋਏ ਜੀਸੀਏ ਆਸਟ੍ਰੇਲੀਆ ਦੇ ਚਾਂਸਲਰ ਗੈਰੀ ਮਲਹੋਤਰਾ ਨੇ ਸਾਈਨ ਕੀਤਾ।
ਵਾਈਸ-ਚਾਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਇਹ ਐਮਓਯੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਨਵੀਆਂ ਅੰਤਰਰਾਸ਼ਟਰੀ ਸੰਭਾਵਨਾਵਾਂ ਦੇ ਦਰਵਾਜ਼ੇ ਖੋਲੇਗਾ। ਉਨ੍ਹਾਂ ਦੱਸਿਆ ਕਿ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਦੇਸ਼ੀ ਪੱਧਰ ਦਾ ਅਨੁਭਵ ਦਿਵਾਉਣਾ ਅਤੇ ਦੋਹਾਂ ਸੰਸਥਾਵਾਂ ਵਿਚਕਾਰ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਵਿਕਸਿਤ ਦੇਸ਼ਾਂ ਦੇ ਵਿਦਿਆਰਥੀਆਂ ਵਰਗੀਆਂ ਸੁਵਿਧਾਵਾਂ ਅਤੇ ਮੌਕੇ ਮਿਲਣਗੇ, ਨਾਲ ਹੀ ਆਸਟ੍...









