ਮੋਗਾ ਰੈਲੀ ਤੋਂ ਪਹਿਲਾਂ Aman Arora ਵੱਲੋਂ ਫੰਡਾਂ, ਕਿਸਾਨੀ, ਉਦਯੋਗ ਅਤੇ ਨਸ਼ਿਆਂ ਦੇ ਮਸਲਿਆਂ ‘ਤੇ Amit Shah ਨੂੰ ਅੱਠ ਸਵਾਲ; ਕਿਹਾ ਪੰਜਾਬ ਨੂੰ ਖਾਲੀ ਵਾਅਦੇ ਨਹੀਂ, ਸਪਸ਼ਟ ਜਵਾਬ ਚਾਹੀਦੇ ਹਨ
ਚੰਡੀਗੜ੍ਹ, 14 ਮਾਰਚ 2026: ਕੇਂਦਰੀ ਗ੍ਰਹਿ ਮੰਤਰੀ Amit Shah ਦੀ ਮੋਗਾ ਵਿੱਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ Aman Arora ਨੇ ਸ਼ਨੀਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਅੱਠ ਤਿੱਖੇ ਸਵਾਲ ਕੀਤੇ। ਉਨ੍ਹਾਂ ਨੇ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ—ਰੋਕੇ ਗਏ ਫੰਡ, ਜੀਐਸਟੀ ਕਾਰਨ ਹੋਇਆ ਵਿੱਤੀ ਨੁਕਸਾਨ, ਹੜ੍ਹ ਰਾਹਤ, ਉਦਯੋਗਾਂ ਦੀ ਹਾਲਤ, ਨਸ਼ਾ ਤਸਕਰੀ, ਰੁਜ਼ਗਾਰ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ—ਬਾਰੇ ਸਪੱਸ਼ਟ ਜਵਾਬਾਂ ਦੀ ਮੰਗ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ਇਸ ਦੌਰੇ ਨੂੰ ਕੇਵਲ ਸਿਆਸੀ ਭਾਸ਼ਣਾਂ ਜਾਂ ਬਿਆਨਬਾਜ਼ੀ ਤੱਕ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬੀ ਕੇਂਦਰੀ ਗ੍ਰਹਿ ਮੰਤਰੀ ਤੋਂ ਜਵਾਬਦੇਹੀ ਦੀ ਉਮੀਦ ਕਰ ਰਹੇ ਹਨ ਅਤੇ ਉਹ ਪੰਜਾਬ ਦੇ ਗੰਭੀਰ ਆਰਥਿਕ ਅਤੇ ਪ੍ਰਸ਼ਾਸਨਿਕ ਮਸਲਿਆਂ ਬਾਰੇ ਖਾਲੀ ਨਾਅਰਿਆਂ ਜਾਂ “ਜੁਮਲਿਆਂ” ਦੀ ਥਾਂ ਢੁਕਵੇਂ ਜਵਾਬਾਂ ਦੇ ਹੱਕਦਾਰ ਹਨ।
ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਪਰੰਪ...









