ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਗਿਰੋਹ ਨਾਲ ਸੰਬੰਧਿਤ ਦੋ ਸ਼ਖਸ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ
ਜਲੰਧਰ , 26 ਮਾਰਚ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਉੱਤਰ ਪ੍ਰਦੇਸ਼ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਮੁਲਜ਼ਮਾਂ ਕੋਲੋਂ 7.65 ਐਮਐਮ ਦੇ 10 ਦੇਸੀ ਪਿਸਤੌਲ ਅਤੇ 20 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਦਲੇਸ਼ ਕੁਮਾਰ ਉਰਫ਼ ਸੌਰਵ ਕੁਮਾਰ ਉਰਫ਼ ਨੰਨੂ ਵਾਸੀ ਪਾਂਦਾਪੁਰ, ਅਲੀਗੜ੍ਹ (ਯੂ.ਪੀ.) ਅਤੇ ਅਮਿਤ ਚਾਹਰ ਵਾਸੀ ਬਸੇਰੀ ਚਾਹਰ, ਆਗਰਾ (ਯੂ.ਪੀ.) ਵਜੋਂ ਹੋਈ ਹੈ।
ਇਹ ਕਾਰਵਾਈ ਉਸ ਘਟਨਾ ਤੋਂ ਲਗਭਗ ਇੱਕ ਮਹੀਨਾ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਬੀਕੇਆਈ ਨਾਲ ਜੁੜੇ ਦੋ ਕਾਰਕੁੰਨ ਸੁਖਵਿੰਦਰ ਉਰਫ਼ ਸੰਨੀ ਅਤੇ ਰਾਵਲ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰ ਜੱਸੀ ਕੁਲਮ ਦੇ ਹੁਕਮਾਂ ‘ਤੇ ਬਲਾਚੌਰ ਨੇੜੇ ਤਿੰਨ ਗ੍ਰਨੇਡ ਅਤੇ ਇੱਕ ਆਈਈਡੀ ਖਰੀਦਣ ...









