ਬਰਨਾਲਾ ਦੇ ਸਾਬਕਾ ਕੌਂਸਲਰ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਪ੍ਰਾਪਰਟੀ ਕਮਿਸ਼ਨ ਵਿਵਾਦ ਦਾ ਜ਼ਿਕਰ
ਬਰਨਾਲਾ, 15 ਜੂਨ 2026: ਬਰਨਾਲਾ ਦੇ ਸਾਬਕਾ ਨਗਰ ਕੌਂਸਲਰ (ਐਮ.ਸੀ.) ਜੱਗਾ ਸਿੰਘ ਵੱਲੋਂ ਆਪਣੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਨੇ ਧੂਰੀ ਦੇ ਕੁਝ ਕਾਲੋਨਾਈਜ਼ਰਾਂ ਦੇ ਨਾਮ ਲਿਖਦੇ ਹੋਏ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਜਾਣਕਾਰੀ ਅਨੁਸਾਰ, ਜੱਗਾ ਸਿੰਘ ਨੇ ਸਵੇਰੇ ਕਰੀਬ 2 ਤੋਂ 2:30 ਵਜੇ ਦੇ ਦਰਮਿਆਨ ਆਪਣੇ ਘਰ ਵਿੱਚ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਸੇਖਾ ਰੋਡ ਸਥਿਤ ਨਵੀਂ ਵਿਕਸਤ ਹੋ ਰਹੀ ਅਨਿਲ ਐਨਕਲੇਵ ਕਲੋਨੀ ਵਿੱਚ ਜ਼ਮੀਨ ਦੇ ਇੱਕ ਸੌਦੇ ਨੂੰ ਲੈ ਕੇ ਚੱਲ ਰਹੇ ਵਿੱਤੀ ਵਿਵਾਦ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸਨ।
ਜੱਗਾ ਸਿੰਘ ਪ੍ਰਾਪਰਟੀ ਡੀਲਰ ਅਤੇ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਸਨ। ਪਰਿਵਾਰਕ ਮੈਂਬਰਾਂ ਅਤੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਅਨਿਲ ਐਨਕਲੇਵ ਪ੍ਰੋਜੈਕਟ ਨਾਲ ਜੁੜੇ ਕਮਿਸ਼ਨ ਦੇ ਭੁਗਤਾਨ ਨੂੰ ਲੈ ਕੇ ਉਨ੍ਹਾਂ ਦਾ ਕਾਲੋਨਾਈਜ਼ਰਾਂ ਨਾਲ ਵਿਵਾਦ ਚੱਲ ਰਿਹਾ ਸੀ। ਸੁਸਾਈਡ ਨੋਟ ਵਿੱਚ ਵੀ ਉਨ੍ਹਾ...









