IND vs AFG, Day 2: ਰਾਹੁਲ-ਗਿੱਲ ਦੇ ਸੈਂਕੜਿਆਂ ਨਾਲ ਭਾਰਤ ਦੀ ਮਜ਼ਬੂਤ ਪਕੜ, ਅਫਗਾਨਿਸਤਾਨ ਬੈਕਫੁੱਟ ‘ਤੇ
ਚੰਡੀਗੜ੍ਹ, 7 ਜੂਨ 2026: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ ਹਰ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਬੱਲੇਬਾਜ਼ਾਂ ਦੀ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਕਮਾਲ ਦਿਖਾਇਆ, ਜਿਸ ਕਾਰਨ ਮੇਜ਼ਬਾਨ ਟੀਮ ਨੇ ਮੈਚ ‘ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 564 ਦੌੜਾਂ ਬਣਾਕੇ ਪਾਰੀ ਐਲਾਨ ਦਿੱਤੀ। ਇਸ ਵਿਸ਼ਾਲ ਸਕੋਰ ਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 39.5 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਸਿਰਫ਼ 113 ਦੌੜਾਂ ਹੀ ਬਣਾਈਆਂ। ਇਸ ਤਰ੍ਹਾਂ ਮਹਿਮਾਨ ਟੀਮ ਅਜੇ ਵੀ ਭਾਰਤ ਤੋਂ 451 ਦੌੜਾਂ ਪਿੱਛੇ ਹੈ।
ਰਾਹੁਲ ਅਤੇ ਸੁਦਰਸ਼ਨ ਨੇ ਰੱਖੀ ਮਜ਼ਬੂਤ ਨੀਂਹ
ਭਾਰਤ ਨੂੰ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਸੰਭਲੀ ਹੋਈ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 41 ਦੌੜਾਂ ਜੋੜੀਆਂ, ਪਰ ਜੈਸਵਾਲ 24 ਦੌੜਾਂ ਬਣਾਕੇ ਪੈਵਿਲੀਅਨ ਪਰਤ ...









