Wednesday, June 10Punjabi People

Tag: punjabi khabarnama

GT vs RR Qualifier 2: ਮੁੱਲਾਂਪੁਰ ‘ਚ ਗੁਜਰਾਤ ਤੇ ਰਾਜਸਥਾਨ ਦੀ ਟੱਕਰ ‘ਤੇ ਮੀਂਹ ਦਾ ਖਤਰਾ, ਮੌਸਮ ਬਣਿਆ ਚਿੰਤਾ ਦਾ ਕਾਰਨ

GT vs RR Qualifier 2: ਮੁੱਲਾਂਪੁਰ ‘ਚ ਗੁਜਰਾਤ ਤੇ ਰਾਜਸਥਾਨ ਦੀ ਟੱਕਰ ‘ਤੇ ਮੀਂਹ ਦਾ ਖਤਰਾ, ਮੌਸਮ ਬਣਿਆ ਚਿੰਤਾ ਦਾ ਕਾਰਨ

CHANDIGARH NEWS, Sports
ਚੰਡੀਗੜ੍ਹ, 29 ਮਈ 2026:  ਆਈਪੀਐਲ 2026 ਦਾ ਦੂਜਾ ਕੁਆਲੀਫਾਇਰ ਮੁਕਾਬਲਾ ਅੱਜ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਮਨੇ-ਸਾਮਨੇ ਹੋਣਗੀਆਂ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ, ਜਦਕਿ ਮੁਕਾਬਲਾ 7:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ ਇਸ ਰੋਮਾਂਚਕ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਮੋਹਾਲੀ ਅਤੇ ਚੰਡੀਗੜ੍ਹ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ 60 ਤੋਂ 70 ਫੀਸਦੀ ਤੱਕ ਹੈ। ਮੌਸਮ ਵਿਗਿਆਨੀ ਸ਼ਿਵੇਂਦਰ ਸਿੰਘ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਅਤੇ ਦੁਪਹਿਰ ਤੋਂ ਬਾਅਦ ਮੀਂਹ ਪੈ ਸਕਦਾ ਹੈ। ਮੈਚ ਰੱਦ ਹੋਇਆ ਤਾਂ RR ਨੂੰ ਹੋਵੇਗਾ ਨੁਕਸਾਨ ਆਈਪੀਐਲ ਨਿਯਮਾਂ ਮੁਤਾਬਕ ਕੁਆਲੀਫਾਇਰ-2 ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ। ਜੇਕਰ ਮੀਂਹ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਅੰਕ ਸੂਚੀ ਵਿੱਚ ਉ...
ਪੰਜਾਬ ਨਗਰ ਨਿਗਮ ਚੋਣ ਨਤੀਜੇ: ਮੋਹਾਲੀ, ਬਰਨਾਲਾ ਤੇ ਗਿੱਦੜਬਾਹਾ ‘ਚ ‘ਆਪ’ ਦਾ ਦਬਦਬਾ, ਕਈ ਸ਼ਹਿਰਾਂ ‘ਚ ਵੋਟਾਂ ਦੀ ਗਿਣਤੀ ਜਾਰੀ

ਪੰਜਾਬ ਨਗਰ ਨਿਗਮ ਚੋਣ ਨਤੀਜੇ: ਮੋਹਾਲੀ, ਬਰਨਾਲਾ ਤੇ ਗਿੱਦੜਬਾਹਾ ‘ਚ ‘ਆਪ’ ਦਾ ਦਬਦਬਾ, ਕਈ ਸ਼ਹਿਰਾਂ ‘ਚ ਵੋਟਾਂ ਦੀ ਗਿਣਤੀ ਜਾਰੀ

Punjab News
ਚੰਡੀਗੜ੍ਹ, 29 ਮਈ 2026:  ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸੂਬੇ ਭਰ ਦੇ ਗਿਣਤੀ ਕੇਂਦਰਾਂ ‘ਤੇ ਸਵੇਰੇ ਤੋਂ ਹੀ ਭਾਰੀ ਚਲਹਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਕਈ ਥਾਵਾਂ ‘ਤੇ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂਆਤੀ ਦੌਰ ਵਿੱਚ ਵੱਡੀ ਬੜ੍ਹਤ ਬਣਾਈ ਹੋਈ ਹੈ, ਜਦਕਿ ਕਾਂਗਰਸ ਅਤੇ ਭਾਜਪਾ ਵੀ ਕੁਝ ਇਲਾਕਿਆਂ ਵਿੱਚ ਮਜ਼ਬੂਤ ਪ੍ਰਦਰਸ਼ਨ ਕਰ ਰਹੀਆਂ ਹਨ। ਸਮਾਣਾ ਨਗਰ ਕੌਂਸਲ ਵਿੱਚ ਵੋਟਾਂ ਦੀ ਗਿਣਤੀ ਤਕਰੀਬਨ 35 ਮਿੰਟ ਦੇਰੀ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਗਿਣਤੀ ਦੀ ਪ੍ਰਕਿਰਿਆ ਆਮ ਤਰੀਕੇ ਨਾਲ ਜਾਰੀ ਰਹੀ। ਮੋਹਾਲੀ ਵਿੱਚ ‘ਆਪ’ ਦੀ ਮਜ਼ਬੂਤ ਸ਼ੁਰੂਆਤ ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ ਸ਼ੁਰੂਆਤੀ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਕਈ ਵਾਰਡਾਂ ‘ਤੇ ਕਬਜ਼ਾ ਕੀਤਾ ਹੈ। ਵਾਰਡ ਨੰਬਰ 26, 28, 29, 31, 32, 33, 34 ਅਤੇ 36 ਵਿੱਚ ‘ਆਪ’ ਦੇ ਉਮੀਦਵਾਰ ਜੇਤੂ ਰਹੇ, ਜਦਕਿ ਵਾਰਡ ਨੰਬਰ 35 ਵਿੱਚ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ। ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅਜੇ ਤੱਕ ਆਪ...
ਮੌਸਮ ਅਪਡੇਟ: ਅਗਲੇ 8 ਘੰਟਿਆਂ ਤੱਕ ਲਗਾਤਾਰ ਮੀਂਹ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ ਲਈ ਹਾਈ ਅਲਰਟ ਜਾਰੀ

ਮੌਸਮ ਅਪਡੇਟ: ਅਗਲੇ 8 ਘੰਟਿਆਂ ਤੱਕ ਲਗਾਤਾਰ ਮੀਂਹ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ ਲਈ ਹਾਈ ਅਲਰਟ ਜਾਰੀ

Breaking News, National News
ਨਵੀਂ ਦਿੱਲੀ, 29 ਮਈ 2026: ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰੀ ਭਾਰਤ ਦੇ ਲੋਕਾਂ ਲਈ ਹੁਣ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੰਗਾਲ ਦੀ ਖਾੜੀ ਉੱਤੇ ਸਰਗਰਮ ਹੋਈ ਮੌਸਮੀ ਪ੍ਰਣਾਲੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਭਾਰਤ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਅਗਲੇ 48 ਤੋਂ 72 ਘੰਟੇ ਬਹੁਤ ਮਹੱਤਵਪੂਰਨ ਰਹਿਣ ਵਾਲੇ ਹਨ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਨਾਲ ਮੀਂਹ ਅਤੇ ਬਿਜਲੀ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਕਈ ਇਲਾਕਿਆਂ ਲਈ ‘ਪੀਲਾ’ ਅਤੇ ‘ਸੰਤਰੀ’ ਅਲਰਟ ਜਾਰੀ ਕੀਤਾ ਹੈ। ਮਾਹਿਰਾਂ ਅਨੁਸਾਰ ਇਹ ਮੌਸਮੀ ਤਬਦੀਲੀ ਮਾਨਸੂਨ ਦੇ ਜਲਦੀ ਅਤੇ ਮਜ਼ਬੂਤ ਆਗਮਨ ਦਾ ਸੰਕੇਤ ਵੀ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਹਨੇਰੀ ਤੇ ਭਾਰੀ ਮੀਂਹ ਦੀ ਸੰਭਾਵਨਾ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਧੂੜ ਭਰੀ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ...
ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਸਿੱਧਰਮਈਆ ਦਾ ਅਸਤੀਫ਼ਾ, ਰਾਜ ਸਭਾ ਸੀਟ ਲੈਣ ਤੋਂ ਕੀਤਾ ਇਨਕਾਰ

ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਸਿੱਧਰਮਈਆ ਦਾ ਅਸਤੀਫ਼ਾ, ਰਾਜ ਸਭਾ ਸੀਟ ਲੈਣ ਤੋਂ ਕੀਤਾ ਇਨਕਾਰ

National News
ਕਰਨਾਟਕ, 28 ਮਈ 2026: ਕਰਨਾਟਕ ਦੀ ਰਾਜਨੀਤੀ ਵਿੱਚ ਵੱਡਾ ਮੋੜ ਆ ਗਿਆ ਹੈ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸਿੱਧਰਮਈਆ ਨੇ ਸਪੱਸ਼ਟ ਕੀਤਾ ਕਿ ਉਹ ਰਾਸ਼ਟਰੀ ਰਾਜਨੀਤੀ ਵਿੱਚ ਜਾਣ ਦੇ ਇੱਛੁਕ ਨਹੀਂ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਰਟੀ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਦੀ ਪੇਸ਼ਕਸ਼ ਨਿਮਰਤਾ ਨਾਲ ਠੁਕਰਾ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧਰਮਈਆ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਅਤੇ ਕੁਝ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਦਾ ਧਿਆਨ ਹਮੇਸ਼ਾਂ ਕਰਨਾਟਕ ਦੀ ਰਾਜਨੀਤੀ ਅਤੇ ਲੋਕਾਂ ਦੀ ਸੇਵਾ ‘ਤੇ ਕੇਂਦਰਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਵਿਧਾਇਕ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਦੋ ਸਾਲ ਬਾਕੀ ਹਨ, ਇਸ ਲਈ ਉਹ ਰਾਜ ਦੀ ਰਾਜਨੀਤੀ ਵਿੱਚ ਸਰਗਰਮ ਰਹਿਣਗੇ। ਸਿੱਧਰਮਈਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਮੈਂ ਹਮੇਸ਼ਾਂ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਲੜਿਆ ਹਾਂ ਅਤੇ ਅੱਗੇ ਵੀ ਸੰਵਿਧਾਨ ਦੇ ਵਿਰੁੱਧ ਕੰਮ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਾਂਗਾ।...
ਪੰਜਾਬ ਭਰ ਵਿੱਚ ਫੈਲ ਰਹੀਆਂ ਮੌਸਮੀ ਬਿਮਾਰੀਆਂ ਦਰਮਿਆਨ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਮਰੀਜ਼ਾਂ ਨੂੰ ਦਿੱਤੀ ਰਾਹਤ

ਪੰਜਾਬ ਭਰ ਵਿੱਚ ਫੈਲ ਰਹੀਆਂ ਮੌਸਮੀ ਬਿਮਾਰੀਆਂ ਦਰਮਿਆਨ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਮਰੀਜ਼ਾਂ ਨੂੰ ਦਿੱਤੀ ਰਾਹਤ

Breaking News, Punjab News
ਚੰਡੀਗੜ੍ਹ, 28 ਮਈ 2026: ਪੰਜਾਬ ਵਿੱਚ ਬਦਲਦੇ ਮੌਸਮ, ਵਧਦੀ ਗਰਮੀ ਅਤੇ ਉਮਸ ਭਰੇ ਤਾਪਮਾਨ ਕਾਰਨ ਇੱਕ ਵਾਰ ਫਿਰ ਮੌਸਮੀ ਬੀਮਾਰੀਆਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਰੋਜ਼ਾਨਾ ਮਰੀਜ਼ਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਖ਼ਾਸ ਕਰਕੇ ਬੁਖ਼ਾਰ, ਸਾਹ ਨਾਲ ਜੁੜੀਆਂ ਇਨਫੈਕਸ਼ਨਾਂ, ਉਲਟੀਆਂ-ਦਸਤ, ਡੀਹਾਈਡ੍ਰੇਸ਼ਨ ਅਤੇ ਪੇਟ ਨਾਲ ਸੰਬੰਧਤ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮੌਸਮ ਵਿੱਚ ਆ ਰਹੇ ਤੇਜ਼ ਬਦਲਾਅ ਕਾਰਨ ਹਰ ਸਾਲ ਇਸ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਇਸ ਵਾਰ ਵੀ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਡਾਕਟਰਾਂ ਅਨੁਸਾਰ ਐਕਿਊਟ ਫੈਬਰਾਈਲ ਇਲਨੈੱਸ (Acute Febrile Illness) ਇਸ ਸਮੇਂ ਸਭ ਤੋਂ ਆਮ ਸਮੱਸਿਆ ਵਜੋਂ ਸਾਹਮਣੇ ਆ ਰਹੀ ਹੈ। ਇਹ ਕੋਈ ਇਕੱਲੀ ਬੀਮਾਰੀ ਨਹੀਂ, ਸਗੋਂ ਅਚਾਨਕ ਤੇਜ਼ ਬੁਖ਼ਾਰ ਨਾਲ ਪੈਦਾ ਹੋਣ ਵਾਲੀ ਅਜਿਹੀ ਸਥਿਤੀ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਵਾਇਰਲ, ਬੈਕਟੀਰੀਅਲ ਜਾਂ ਪਰਜੀਵ...
ਕਰਨਾਟਕ ‘ਚ CM ਅਹੁਦੇ ਨੂੰ ਲੈ ਕੇ ਸਸਪੈਂਸ ਖਤਮ, ਸਿੱਧਰਮਈਆ ਦੇ ਅਸਤੀਫੇ ਦੀ ਚਰਚਾ ਤੇਜ਼

ਕਰਨਾਟਕ ‘ਚ CM ਅਹੁਦੇ ਨੂੰ ਲੈ ਕੇ ਸਸਪੈਂਸ ਖਤਮ, ਸਿੱਧਰਮਈਆ ਦੇ ਅਸਤੀਫੇ ਦੀ ਚਰਚਾ ਤੇਜ਼

National News
ਨਵੀਂ ਦਿੱਲੀ/ਕਰਨਾਟਕ, 28 ਮਈ 2026: ਕਰਨਾਟਕ ਦੀ ਸਿਆਸਤ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਸਪੈਂਸ ਆਖ਼ਿਰਕਾਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੁਪਹਿਰ ਕਰੀਬ 3 ਵਜੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਰਾਜਪਾਲ ਦਫ਼ਤਰ ਜਾ ਕੇ ਆਪਣਾ ਅਸਤੀਫਾ ਅਧਿਕਾਰਕ ਤੌਰ ‘ਤੇ ਸੌਂਪਣਗੇ। ਇਸ ਸਿਆਸੀ ਹਲਚਲ ਦੇ ਵਿਚਕਾਰ ਅੱਜ ਸਵੇਰੇ ਬੰਗਲੁਰੂ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਇੱਕ ਮਹੱਤਵਪੂਰਨ ਮੀਟਿੰਗ ਵੀ ਹੋਈ, ਜਿਸ ਵਿੱਚ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਇਕੱਠੇ ਨਜ਼ਰ ਆਏ। ਦੋਵਾਂ ਆਗੂਆਂ ਨੇ ਨਾਸ਼ਤੇ ਦੌਰਾਨ ਗੱਲਬਾਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਵਿਚਕਾਰ ਗਰਮਜੋਸ਼ੀ ਭਰਿਆ ਮਾਹੌਲ ਵੀ ਵੇਖਣ ਨੂੰ ਮਿਲਿਆ। ਡੀਕੇ ਸ਼ਿਵਕੁਮਾਰ ਵੱਲੋਂ ਸਿੱਧਰਮਈਆ ਨੂੰ ਗਲੇ ਲਗਾਉਣ ਅਤੇ ਉਨ੍ਹਾਂ ਦੇ ਪੈਰ ਛੂਹਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਤੇਜ਼ੀ ਨਾਲ ਚਰਚਾ ਵਿੱਚ ਆ ਗਈਆਂ ਹਨ, ਜਿਸਨੂੰ ਸਿਆਸੀ ਤੌਰ ‘ਤੇ ਕਾਫ਼ੀ ਮਹੱਤਵਪੂਰਨ ਮੰਨਿਆ...
ਮਸ਼ਹੂਰ ਸ਼ਾਇਰ ਡਾ. ਬਸ਼ੀਰ ਬਦਰ ਦੇ ਦਿਹਾਂਤ ‘ਤੇ ਸਪੀਕਰ ਨੇ ਜਤਾਇਆ ਗਹਿਰਾ ਸੋਗ

ਮਸ਼ਹੂਰ ਸ਼ਾਇਰ ਡਾ. ਬਸ਼ੀਰ ਬਦਰ ਦੇ ਦਿਹਾਂਤ ‘ਤੇ ਸਪੀਕਰ ਨੇ ਜਤਾਇਆ ਗਹਿਰਾ ਸੋਗ

Breaking News, Punjab News
ਚੰਡੀਗੜ੍ਹ, 28 ਮਈ, 2026 : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵ ਭਰ ਵਿੱਚ ਪ੍ਰਸਿੱਧ ਉਰਦੂ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਸ਼ੋਕ ਸੰਦੇਸ਼ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਡਾ. ਬਸ਼ੀਰ ਬਦਰ ਆਧੁਨਿਕ ਉਰਦੂ ਸਾਹਿਤ ਦੇ ਅਜਿਹੇ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਗ਼ਜ਼ਲ ਸ਼ੈਲੀ ਨੂੰ ਗੁੰਝਲਦਾਰ ਰੂਪਕਾਂ ਤੋਂ ਬਾਹਰ ਕੱਢ ਕੇ ਆਮ ਲੋਕਾਂ ਦੇ ਦਿਲਾਂ ਤੱਕ ਪਹੁੰਚਾਇਆ। ਉਨ੍ਹਾਂ ਅੱਗੇ ਕਿਹਾ ਕਿ ਡਾ. ਬਸ਼ੀਰ ਬਦਰ ਦਾ ਵਿਛੋੜਾ ਭਾਰਤੀ ਸਾਹਿਤ ਵਿੱਚ ਇੱਕ ਸ਼ਾਨਦਾਰ ਯੁੱਗ ਦੇ ਅੰਤ ਦਾ ਸੰਕੇਤ ਹੈ। ਉਨ੍ਹਾਂ ਦੀ ਸ਼ਾਇਰੀ, ਜੋ ਉਨ੍ਹਾਂ ਦੀ ਵਿਲੱਖਣ ਸਾਦਗੀ, ਭਾਵਨਾਤਮਕ ਡੂੰਘਾਈ ਅਤੇ ਮਨੁੱਖੀ ਹਕੀਕਤਾਂ ਦੇ ਪ੍ਰਤੀਬਿੰਬ ਲਈ ਜਾਣੀ ਜਾਂਦੀ ਹੈ, ਵਿਸ਼ਵ ਭਰ ਦੇ ਸ਼ਾਇਰ ਪ੍ਰੇਮੀਆਂ ਦੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸਾਹਿਤ ਪ੍ਰਤੀ ਉਨ੍ਹਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਸਦਾ ਯਾਦ ਰੱਖਿਆ ਜਾਵੇਗਾ। ਵਿਸ਼ਵ ਭਰ ਵਿੱਚ ਪ੍ਰਸਿੱਧ ਸ਼ਾਇਰ ਦੇ ਸੋਗ ਵਿੱਚ ਡੁੱਬੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾ...
ਕੱਲ੍ਹ ਆਉਣਗੇ ਨਗਰ ਨਿਗਮ ਚੋਣ ਨਤੀਜੇ, ਚੋਣ ਕਮਿਸ਼ਨ ਜਾਰੀ ਕਰੇਗਾ ਲਾਈਵ ਲਿੰਕ

ਕੱਲ੍ਹ ਆਉਣਗੇ ਨਗਰ ਨਿਗਮ ਚੋਣ ਨਤੀਜੇ, ਚੋਣ ਕਮਿਸ਼ਨ ਜਾਰੀ ਕਰੇਗਾ ਲਾਈਵ ਲਿੰਕ

Punjab News
ਚੰਡੀਗੜ੍ਹ, 28 ਮਈ 2026: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਭਲਕੇ 29 ਮਈ ਨੂੰ ਐਲਾਨੇ ਜਾਣਗੇ। ਇਸ ਵਾਰ ਪਹਿਲੀ ਵਾਰ ਲੋਕ ਆਪਣੇ ਘਰਾਂ ਵਿੱਚ ਬੈਠੇ ਹੀ ਆਨਲਾਈਨ ਨਤੀਜੇ ਦੇਖ ਸਕਣਗੇ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਤੀਜਿਆਂ ਲਈ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਖਾਸ ਲਿੰਕ ਜਾਰੀ ਕੀਤਾ ਜਾਵੇਗਾ। sec.punjab.gov.in ਇਸ ਤੋਂ ਪਹਿਲਾਂ ਸਿਰਫ਼ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੀ ਡਿਜੀਟਲ ਪਲੇਟਫਾਰਮਾਂ ਰਾਹੀਂ ਉਪਲਬਧ ਕਰਵਾਏ ਜਾਂਦੇ ਸਨ। ਹੁਣ ਸਥਾਨਕ ਨਿਕਾਏ ਚੋਣਾਂ ਲਈ ਵੀ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਘਰ ਬੈਠੇ ਤੇਜ਼ ਅਤੇ ਸਹੀ ਜਾਣਕਾਰੀ ਮਿਲ ਸਕੇ ਅਤੇ ਗਿਣਤੀ ਕੇਂਦਰਾਂ ‘ਤੇ ਭੀੜ ਘੱਟ ਰਹੇ। ਪੂਰੇ ਪੰਜਾਬ ਵਿੱਚ ਵੋਟਾਂ ਦੀ ਗਿਣਤੀ ਲਈ 115 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਯਾਦ ਰਹੇ ਕਿ 26 ਮਈ ਨੂੰ ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਸੀਸੀ...
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਨੇਵੀ ‘ਚ ਬਣੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਨੇਵੀ ‘ਚ ਬਣੇ ਅਫ਼ਸਰ

Punjab News
ਚੰਡੀਗੜ੍ਹ/ਐਸ.ਏ.ਐਸ ਨਗਰ, 28 ਮਈ 2026: ਪੰਜਾਬ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSPI) ਦੇ ਦੋ ਹੋਣਹਾਰ ਕੈਡਿਟ ਅਰਪਿਤ ਪਰਾਸ਼ਰ ਅਤੇ ਵਿਸ਼ੇਸ਼ ਸੂਦ ਭਾਰਤੀ ਜਲ ਫੌਜ ਵਿੱਚ ਅਫ਼ਸਰ ਵਜੋਂ ਕਮਿਸ਼ਨਡ ਹੋ ਗਏ ਹਨ। ਦੋਵਾਂ ਕੈਡਿਟਾਂ ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿਖੇ ਇੰਡੀਅਨ ਨੇਵਲ ਅਕੈਡਮੀ ਵਿੱਚ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਅਧਿਕਾਰਕ ਤੌਰ ‘ਤੇ ਭਾਰਤੀ ਨੇਵੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਹੋਈ ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ ਵੱਲੋਂ ਕੀਤਾ ਗਿਆ। ਪਾਸਿੰਗ ਆਊਟ ਪਰੇਡ ਦੌਰਾਨ ਦੇਸ਼ ਸੇਵਾ ਦਾ ਜਜ਼ਬਾ ਅਤੇ ਫੌਜੀ ਅਨੁਸ਼ਾਸਨ ਦੇਖਣ ਨੂੰ ਮਿਲਿਆ। ਸੰਗਰੂਰ ਜ਼ਿਲ੍ਹੇ ਦੇ ਧੂਰੀ ਨਾਲ ਸੰਬੰਧਿਤ ਕੈਡਿਟ ਅਰਪਿਤ ਪਰਾਸ਼ਰ, ਜੋ ਕਿ ਇੰਸਟੀਚਿਊਟ ਦੇ 9ਵੇਂ ਕੋਰਸ ਨਾਲ ਸਬੰਧਤ ਹਨ, ਅਤੇ ਐਸ.ਏ.ਐਸ ਨਗਰ (ਮੋਹਾਲੀ) ਦੇ ਰਹਿਣ ਵਾਲੇ ਵਿਸ਼ੇਸ਼ ਸੂਦ, ਜੋ 10ਵੇਂ ਕੋਰਸ ਦੇ ਕੈਡਿਟ ਹਨ, ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਨਾਲ ਇਹ ਵੱਡੀ ਉਪਲਬਧੀ ਹਾ...
ਲੁਧਿਆਣਾ ਦੇ ਸਿਲਾਈ ਮਜ਼ਦੂਰ ਦੀ ਚਮਕੀ ਕਿਸਮਤ, ਨਿਕਲੀ ₹3 ਕਰੋੜ ਦੀ ਲਾਟਰੀ

ਲੁਧਿਆਣਾ ਦੇ ਸਿਲਾਈ ਮਜ਼ਦੂਰ ਦੀ ਚਮਕੀ ਕਿਸਮਤ, ਨਿਕਲੀ ₹3 ਕਰੋੜ ਦੀ ਲਾਟਰੀ

Punjab News
ਲੁਧਿਆਣਾ, 28 ਮਈ 2026: ਕਹਿੰਦੇ ਹਨ ਕਿ ਕਿਸਮਤ ਕਦੋਂ ਤੇ ਕਿਸ ‘ਤੇ ਮਿਹਰਬਾਨ ਹੋ ਜਾਵੇ, ਇਸਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਫੈਕਟਰੀ ਵਿੱਚ ਦਰਜ਼ੀ ਦਾ ਕੰਮ ਕਰਨ ਵਾਲਾ ਮਜ਼ਦੂਰ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਨਾਲ ਸੰਬੰਧਿਤ ਦਿਨੇਸ਼ ਕੁਸ਼ਵਾਹਾ ਨੇ ਸਿੱਕਮ ਸਟੇਟ ਲਾਟਰੀ ਵਿੱਚ ₹3 ਕਰੋੜ ਦਾ ਬੰਪਰ ਇਨਾਮ ਜਿੱਤ ਕੇ ਆਪਣੀ ਜ਼ਿੰਦਗੀ ਹੀ ਬਦਲ ਲਈ ਹੈ। ਦਿਨੇਸ਼ ਕੁਸ਼ਵਾਹਾ ਪਿਛਲੇ ਕਰੀਬ 15 ਸਾਲਾਂ ਤੋਂ ਲਗਾਤਾਰ ਲਾਟਰੀ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਆਖ਼ਿਰਕਾਰ ਉਸਦੀ ਇਹ ਉਮੀਦ ਸੱਚ ਸਾਬਤ ਹੋਈ ਜਦੋਂ 16 ਮਈ ਨੂੰ ਹੋਏ ਸਿੱਕਮ ਸਟੇਟ ਲਾਟਰੀ ਡਰਾਅ ਵਿੱਚ ਉਸਦੇ ਟਿਕਟ ਨੰਬਰ 999327 ਨੇ ਪਹਿਲਾ ਇਨਾਮ ਜਿੱਤ ਲਿਆ। ਇਸ ਜੈਕਪਾਟ ਦੀ ਰਕਮ ₹3 ਕਰੋੜ ਹੈ, ਜਿਸ ਦੀ ਖਬਰ ਮਿਲਦੇ ਹੀ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਦਿਨੇਸ਼ ਜਦੋਂ ਆਪਣੀ ਜੇਤੂ ਟਿਕਟ ਲੈ ਕੇ ਲੁਧਿਆਣਾ ਦੇ ਮਸ਼ਹੂਰ ਘੰਟਾ ਘਰ ਚੌਕ ਵਿਖੇ ਪਹੁੰਚਿਆ ਤਾਂ ਉਸਦਾ ਢੋਲ-ਨਗਾੜਿਆਂ ਅਤੇ ਫੁੱਲਾਂ ਦੇ ਹਾਰਾਂ...