ਏਸ਼ੀਆਈ ਖੇਡਾਂ ’ਚ ਭਾਰਤੀ ਪੁਰਸ਼ ਕਬੱਡੀ ਟੀਮ ਦਾ ਦਬਦਬਾ, ਈਰਾਨ ਨੂੰ ਹਰਾ ਕੇ 9ਵੀਂ ਵਾਰ ਜਿੱਤਿਆ ਸੋਨ ਤਗ਼ਮਾ
ਨਵੀਂ ਦਿੱਲੀ, 26 ਸਤੰਬਰ 2026: ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਖਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਈਰਾਨ ਨੂੰ 40-34 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ 9ਵੀਂ ਵਾਰ ਸੋਨ ਤਮਗਾ ਆਪਣੇ ਨਾਮ ਕੀਤਾ।
ਭਾਰਤੀ ਪੁਰਸ਼ ਟੀਮ ਤੋਂ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਸੋਨ ਤਮਗਾ ਜਿੱਤਿਆ। ਇਸ ਤਰ੍ਹਾਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ਵਿੱਚ ਕਬੱਡੀ ਦੇ ਸੋਨ ਤਮਗੇ ਆਪਣੇ ਨਾਮ ਕਰਕੇ ਯਾਦਗਾਰ ਪ੍ਰਦਰਸ਼ਨ ਕੀਤਾ।
ਦੂਜੇ ਹਾਫ਼ ਵਿੱਚ ਭਾਰਤ ਦੀ ਜ਼ਬਰਦਸਤ ਵਾਪਸੀ
ਫਾਈਨਲ ਮੁਕਾਬਲਾ ਸ਼ੁਰੂ ਤੋਂ ਹੀ ਦੋਵੇਂ ਟੀਮਾਂ ਵਿਚਕਾਰ ਸਖ਼ਤ ਟੱਕਰ ਵਾਲਾ ਰਿਹਾ। ਪਹਿਲੇ ਹਾਫ਼ ਵਿੱਚ ਈਰਾਨ ਨੇ ਹਮਲਾਵਰ ਖੇਡ ਦਿਖਾਉਂਦਿਆਂ ਭਾਰਤ ’ਤੇ ਦਬਾਅ ਬਣਾਇਆ। ਭਾਰਤੀ ਖਿਡਾਰੀਆਂ ਨੇ ਵੀ ਕਈ ਮੌਕਿਆਂ ’ਤੇ ਸ਼ਾਨਦਾਰ ਸੁਪਰ ਟੈਕਲ ਕਰਕੇ ਅਹਿਮ ਅੰਕ ਹਾਸਲ ਕੀਤੇ।
ਇੱਕ ਸਮੇਂ ਭਾਰਤ ਨੇ ਬੜ੍ਹਤ ਬਣਾਈ, ਪਰ ਈਰਾਨ ਨੇ ਵਾਪਸੀ ਕਰਦਿਆਂ ਭਾਰਤੀ ਟੀਮ ਨੂੰ ਆਲ-ਆਊਟ ਕਰ ਦਿੱਤਾ ਅਤੇ 14-13 ਦੀ ਬੜ੍ਹਤ ਹਾਸਲ ਕਰ ਲਈ। ਪਹਿਲੇ...









