ਸਟਾਰਟਅੱਪ ਈਕੋਸਿਸਟਮ ਵਿੱਚ ਪੰਜਾਬ ਦੀ ਵੱਡੀ ਉਡਾਣ, 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ: ਅਮਨ ਅਰੋੜਾ
ਚੰਡੀਗੜ੍ਹ, 10 ਜੁਲਾਈ 2026: ਪੰਜਾਬ ਨੂੰ ਨਵੀਨਤਾ ਅਤੇ ਤਕਨਾਲੋਜੀ ਆਧਾਰਿਤ ਉਦਯੋਗਾਂ ਦਾ ਪ੍ਰਮੁੱਖ ਕੇਂਦਰ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਅੱਜ ਦੋ ਮਹੱਤਵਪੂਰਨ ਪਹਿਲਕਦਮੀਆਂ—‘ਪੰਜਾਬ ਇਨਵੈਸਟਰਜ਼ ਸਰਕਲ’ ਅਤੇ ‘ਸਟਾਰਟਅੱਪ ਪੰਜਾਬ ਹੱਬ–ਨਿਊਰੋਨ 2.0’—ਦਾ ਰਸਮੀ ਉਦਘਾਟਨ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਮਕਸਦ ਸੂਬੇ ਦੇ ਨੌਜਵਾਨ ਉਦਯੋਗਪਤੀਆਂ, ਨਵੀਨਤਾਕਾਰਾਂ ਅਤੇ ਉੱਚ-ਸੰਭਾਵਨਾ ਵਾਲੇ ਸਟਾਰਟਅੱਪਾਂ ਨੂੰ ਨਿਵੇਸ਼, ਤਕਨੀਕੀ ਮਾਰਗਦਰਸ਼ਨ ਅਤੇ ਵਿਸ਼ਵ ਪੱਧਰੀ ਮੌਕਿਆਂ ਨਾਲ ਜੋੜ ਕੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਆਕਰਸ਼ਕ ਸਟਾਰਟਅੱਪ ਹੱਬ ਵਜੋਂ ਸਥਾਪਤ ਕਰਨਾ ਹੈ।
ਮੋਹਾਲੀ ਸਥਿਤ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (INST) ਵਿਖੇ ਸਟਾਰਟਅੱਪ ਪੰਜਾਬ ਵੱਲੋਂ ਕਰਵਾਏ ਗਏ ਉਦਘਾਟਨੀ ਸਮਾਗਮ ਦੌਰਾਨ ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਖੇਤੀਬਾੜੀ, ਨਿਰਮਾਣ ਅਤੇ ਡੀਪ-ਟੈਕ ਵਰਗੇ ਖੇਤਰਾਂ ਨਾਲ ਸਬੰਧਤ 14 ਨਵੀਨਤਾਕਾਰੀ ਸਟਾਰਟਅੱਪਾਂ ਨੇ ਆਪਣੇ ਕਾਰੋਬਾਰੀ ਮਾਡਲ ਅਤੇ ਵਿਕਾਸ ਯੋਜਨਾਵਾਂ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੀਆਂ। ਇਸ ਮੌਕੇ ਉੱਦ...









