ਲੁਧਿਆਣਾ ਬਣਿਆ ਹੁਣ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਅਪਣਾਉਣ ਵਾਲਾ ਪੰਜਾਬ ਦਾ ਤੀਜਾ ਸ਼ਹਿਰ
ਚੰਡੀਗੜ੍ਹ / ਲੁਧਿਆਣਾ, 5 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਤਹਿਤ, ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਸੂਬੇ ਦਾ ਤੀਜਾ ਸ਼ਹਿਰ ਬਣ ਗਿਆ ਹੈ ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ ਪੁਲਿਸ (DGP) ਪੰਜਾਬ ਗੌਰਵ ਯਾਦਵ ਵੱਲੋਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦੇ ਉਦਘਾਟਨ ਮੌਕੇ ਦਿੱਤੀ ਗਈ।
ਡੀਜੀਪੀ ਨੇ ਦੱਸਿਆ ਕਿ ICCC ਪ੍ਰਾਜੈਕਟ ਅਧੀਨ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ 259 ਥਾਵਾਂ ‘ਤੇ ਲਗਭਗ 1700 ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ।
ਇਹ ITMS ਸ਼ਹਿਰ ਦੇ 46 ਸਥਾਨਾਂ ‘ਤੇ ਲਗਾਇਆ ਗਿਆ ਹੈ ਜੋ 9 ਕਿਸਮਾਂ ਦੀਆਂ ਟ੍ਰੈਫਿਕ ਉਲੰਘਣਾਵਾਂ ਦੀ ਪਹਿਚਾਣ ਕਰਨ ਸਮਰੱਥ ਹੈ, ਜਿਵੇਂ ਕਿ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਤੋਂ ਅੱਗੇ ਜਾਣਾ, ਹੈਲਮੈਟ ਤੋਂ ਬਿਨਾਂ ਵਾਹਨ ਚਲਾਉਣਾ, ਪਿਛਲੀ ਸੀਟ ਵਾਲੇ ਵੱਲੋਂ ਹੈਲਮੈਟ ਨਾ ਪਹਿਨਣਾ, ਤਿੰਨ ਸਵਾਰੀਆਂ ਬਿਠਾਉਣਾ...









