ਫੂਡ ਸੈਂਪਲਿੰਗ ਟੀਮਾਂ ਕਰਨਗੀਆਂ 24 ਘੰਟੇ ਕੰਮ ‘ਮੇਲਾ ਮਾਘੀ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਹੋਵੇਗੀ ਜਾਂਚ
ਸ੍ਰੀ ਮੁਕਤਸਰ ਸਾਹਿਬ 10 ਜਨਵਰੀ 2026: ਡਿਪਟੀ ਕਮਿਸ਼ਨਰ ਸ਼੍ਰੀ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਮਾਘੀ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਸਿਹਤ ਵਿਭਾਗ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸੰਗਤਾਂ ਦੀ ਖੁਰਾਕ ਦੀ ਗੁਣਵੱਤਾ ਪੱਖੀ ਜਾਂਚ ਲਈ ਫੂਡ ਟੈਸਟਿੰਗ ਦੀਆਂ ਟੀਮਾਂ ਚੌਵੀ ਘੰਟੇ ਡਿਊਟੀ 'ਤੇ ਰਹਿਣਗੀਆਂ ਤਾਂਕਿ ਮਿਲਾਵਟੀ ਚੀਜ਼ਾਂ ਤੋਂ ਜਨਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਤੀਹ ਹਜ਼ਾਰ ਸੰਗਤਾਂ ਲਈ ਭੋਜਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਇਹ ਖਾਣਾ ਉੱਤਮ ਕੁਆਲਿਟੀ ਦਾ ਹੋਣਾ ਜ਼ਰੂਰੀ ਹੈ ਅਤੇ ਫੂਡ ਟੈਸਟਿੰਗ ਟੀਮਾਂ ਦੁਆਰਾ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ, ਖਾਸ ਕਰਕੇ ਸਰਕਾਰੀ ਕਰਮਚਾਰੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਇਸ ਮਹੱਤਵਪੂਰਨ ਮੇਲੇ ਵਿੱਚ ਉਹ ਸੰਗਤਾਂ ਦੀ ਸੇਵਾ-ਭਗਤੀ ਕਰ ਰਹੇ ਹਨ।
ਉਨ੍ਹਾਂ ਵਿਸਥਾਰ ਨਾਲ ਦੱਸਿਆ ਕ...









