ਖਮੇਨੀ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਬੇਕਾਬੂ, 10 ਲੋਕਾਂ ਦੀ ਮੌਤ
ਨਵੀਂ ਦਿੱਲੀ, 1 ਮਾਰਚ 2026: ਐਤਵਾਰ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਅਮਰੀਕੀ ਕੌਂਸਲੇਟ ਦੇ ਬਾਹਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਦੇ ਵਿਰੋਧ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਪ੍ਰਦਰਸ਼ਨ ਮੁੱਖ ਤੌਰ ‘ਤੇ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਵੱਲੋਂ ਕੀਤਾ ਗਿਆ, ਜੋ ਵੱਡੀ ਗਿਣਤੀ ਵਿੱਚ ਐਮ.ਟੀ. ਖਾਨ ਰੋਡ ‘ਤੇ ਇਕੱਠੇ ਹੋਏ ਅਤੇ ਉਥੋਂ ਅਮਰੀਕੀ ਕੌਂਸਲੇਟ ਵੱਲ ਕੂਚ ਕੀਤਾ।
ਸਥਾਨਕ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕੌਂਸਲੇਟ ਦੇ ਬਾਹਰ ਅਫਰਾਤਫਰੀ ਦੇ ਦ੍ਰਿਸ਼ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਵੱਲੋਂ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਤੋੜਿਆ ਗਿਆ, ਅੱਗਜ਼ਨੀ ਕੀਤੀ ਗਈ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਇਲਾਵਾ, ਗਾਰਡ ਇਲਾਕੇ ‘ਤੇ ਵੀ ਲਾਠੀਆਂ ਨਾਲ ਹਮਲੇ ਕੀਤੇ ਗਏ।
ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੇ। ਗਿਲਗਿਤ ਖੇਤਰ ਦੇ ਸਕਾਰਦੂ ਵਿੱਚ ਸੰਯੁਕਤ ਰਾਸ਼ਟਰ ਦੇ ਆਬਜ਼ਰਵਰ ਦਫਤਰ ਦੇ ਬਾਹਰ ਵੀ ...








