ਬਿਹਾਰ ਵਿਧਾਨ ਸਭਾ ਨੇ ‘ਬਿਹਾਰ ਜੂਆ ਰੋਕੂ ਬਿੱਲ-2026’ ਕੀਤਾ ਪਾਸ, ਆਨਲਾਈਨ ਜੂਏ ‘ਤੇ ਵੀ ਲੱਗੇਗੀ ਸਖ਼ਤ ਨਕੇਲ
ਪਟਨਾ, 21 ਜੁਲਾਈ 2026: ਬਿਹਾਰ ਵਿੱਚ ਆਨਲਾਈਨ ਅਤੇ ਰਵਾਇਤੀ ਜੂਏ ਨੂੰ ਰੋਕਣ ਲਈ ਰਾਜ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦਿਆਂ 'ਬਿਹਾਰ ਜੂਆ ਰੋਕੂ ਬਿੱਲ, 2026' ਨੂੰ ਵਿਧਾਨ ਸਭਾ ਵਿੱਚ ਧੁਨੀ ਵੋਟ ਨਾਲ ਪਾਸ ਕਰਵਾ ਲਿਆ ਹੈ। ਨਵੇਂ ਕਾਨੂੰਨ ਦਾ ਉਦੇਸ਼ ਬਦਲਦੇ ਸਮੇਂ ਅਤੇ ਡਿਜੀਟਲ ਤਕਨਾਲੋਜੀ ਦੇ ਯੁੱਗ ਵਿੱਚ ਜੂਏ ਦੇ ਨਵੇਂ ਰੂਪਾਂ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣਾ ਹੈ।
ਵਿਧਾਨ ਸਭਾ ਵਿੱਚ ਬਿੱਲ ਪੇਸ਼ ਕਰਦਿਆਂ ਉਪ ਮੁੱਖ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ ਕਿ ਮੌਜੂਦਾ ਕਾਨੂੰਨ ਅੱਜ ਦੇ ਡਿਜੀਟਲ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਸੀ। ਇਸ ਲਈ ਜੂਏ ਦੇ ਬਦਲਦੇ ਸਰੂਪ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੇਂ ਅਤੇ ਵਧੇਰੇ ਪ੍ਰਭਾਵਸ਼ਾਲੀ ਕਾਨੂੰਨ ਦੀ ਲੋੜ ਮਹਿਸੂਸ ਕੀਤੀ ਗਈ। ਉਨ੍ਹਾਂ ਸਦਨ ਦੇ ਸਾਰੇ ਮੈਂਬਰਾਂ ਨੂੰ ਬਿੱਲ ਦੇ ਹੱਕ ਵਿੱਚ ਸਮਰਥਨ ਦੇਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਇਹ ਬਿੱਲ ਧੁਨੀ ਵੋਟ ਨਾਲ ਪਾਸ ਹੋ ਗਿਆ।
1867 ਦਾ ਪੁਰਾਣਾ ਕਾਨੂੰਨ ਹੁਣ ਨਹੀਂ ਸੀ ਕਾਫ਼ੀ
ਬਿੱਲ 'ਤੇ ਚਰਚਾ ਕਰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਰਾਜ ਵਿੱਚ 1867 ਦਾ ਬੰਗ...









