ਲੁਧਿਆਣਾ ਦੇ ਸਿਲਾਈ ਮਜ਼ਦੂਰ ਦੀ ਚਮਕੀ ਕਿਸਮਤ, ਨਿਕਲੀ ₹3 ਕਰੋੜ ਦੀ ਲਾਟਰੀ
ਲੁਧਿਆਣਾ, 28 ਮਈ 2026: ਕਹਿੰਦੇ ਹਨ ਕਿ ਕਿਸਮਤ ਕਦੋਂ ਤੇ ਕਿਸ ‘ਤੇ ਮਿਹਰਬਾਨ ਹੋ ਜਾਵੇ, ਇਸਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਫੈਕਟਰੀ ਵਿੱਚ ਦਰਜ਼ੀ ਦਾ ਕੰਮ ਕਰਨ ਵਾਲਾ ਮਜ਼ਦੂਰ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਨਾਲ ਸੰਬੰਧਿਤ ਦਿਨੇਸ਼ ਕੁਸ਼ਵਾਹਾ ਨੇ ਸਿੱਕਮ ਸਟੇਟ ਲਾਟਰੀ ਵਿੱਚ ₹3 ਕਰੋੜ ਦਾ ਬੰਪਰ ਇਨਾਮ ਜਿੱਤ ਕੇ ਆਪਣੀ ਜ਼ਿੰਦਗੀ ਹੀ ਬਦਲ ਲਈ ਹੈ।
ਦਿਨੇਸ਼ ਕੁਸ਼ਵਾਹਾ ਪਿਛਲੇ ਕਰੀਬ 15 ਸਾਲਾਂ ਤੋਂ ਲਗਾਤਾਰ ਲਾਟਰੀ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਆਖ਼ਿਰਕਾਰ ਉਸਦੀ ਇਹ ਉਮੀਦ ਸੱਚ ਸਾਬਤ ਹੋਈ ਜਦੋਂ 16 ਮਈ ਨੂੰ ਹੋਏ ਸਿੱਕਮ ਸਟੇਟ ਲਾਟਰੀ ਡਰਾਅ ਵਿੱਚ ਉਸਦੇ ਟਿਕਟ ਨੰਬਰ 999327 ਨੇ ਪਹਿਲਾ ਇਨਾਮ ਜਿੱਤ ਲਿਆ। ਇਸ ਜੈਕਪਾਟ ਦੀ ਰਕਮ ₹3 ਕਰੋੜ ਹੈ, ਜਿਸ ਦੀ ਖਬਰ ਮਿਲਦੇ ਹੀ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਅੱਜ ਦਿਨੇਸ਼ ਜਦੋਂ ਆਪਣੀ ਜੇਤੂ ਟਿਕਟ ਲੈ ਕੇ ਲੁਧਿਆਣਾ ਦੇ ਮਸ਼ਹੂਰ ਘੰਟਾ ਘਰ ਚੌਕ ਵਿਖੇ ਪਹੁੰਚਿਆ ਤਾਂ ਉਸਦਾ ਢੋਲ-ਨਗਾੜਿਆਂ ਅਤੇ ਫੁੱਲਾਂ ਦੇ ਹਾਰਾਂ...









