ਆਈਪੀਐਲ ਮੈਚ ਦੌਰਾਨ ਕ੍ਰਿਕਟ ਪ੍ਰੇਮੀਆਂ ਨੂੰ ਵਧੀਆ ਤਜਰਬਾ ਦੇਣ ਲਈ ਮਜ਼ਬੂਤ ਅਤੇ ਸੁਚਾਰੂ ਪ੍ਰਬੰਧ ਲਾਜ਼ਮੀ ਹਨ: ਮੀਤ ਹੇਅਰ
ਮੁੱਲਾਂਪੁਰ / ਨਿਊ ਚੰਡੀਗੜ੍ਹ, 26 ਮਾਰਚ 2026: 31 ਮਾਰਚ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੁਕਾਬਲੇ, ਜਿਸ ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਟੱਕਰ ਲੈਣਗੇ, ਲਈ ਪੂਰੇ ਪ੍ਰਬੰਧਾਂ ਦੀ ਜਾਂਚ ਕਰਨ ਵਾਸਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਨਵ-ਨਿਯੁਕਤ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਅੱਜ ਮੁੱਲਾਂਪੁਰ ਸਥਿਤ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਹੋਰ ਅਧਿਕਾਰੀਆਂ ਸਮੇਤ ਸਟੇਡੀਅਮ ਦੇ ਵੱਖ-ਵੱਖ ਹਿੱਸਿਆਂ, ਬੈਠਕ ਪ੍ਰਬੰਧਾਂ, ਆਵਾਜਾਈ ਰਾਹਾਂ, ਪਾਰਕਿੰਗ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਲਈ ਬਿਨਾਂ ਰੁਕਾਵਟ ਅਤੇ ਸੁਚਾਰੂ ਕ੍ਰਿਕਟ ਅਨੁਭਵ ਯਕੀਨੀ ਬਣਾਉਣ ਲਈ ਭੀੜ ਪ੍ਰਬੰਧਨ ‘ਤੇ ਵੀ ਖਾਸ ਧਿਆਨ ਦਿੱਤਾ ਗਿਆ।
ਮੀਤ ਹੇਅਰ ਨੇ ਹਰ ਪੱਖੋਂ ਮੁਕੰਮਲ ਤਿਆਰੀਆਂ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮੈਚਾਂ ਦਾ ਸੁਚੱਜਾ ਆ...









