30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਏਐਸਆਈ ਵਿਜੀਲੈਂਸ ਦੇ ਅੜਿੱਕੇ
ਚੰਡੀਗੜ੍ਹ/ਮੋਰਿੰਡਾ, 14 ਜੁਲਾਈ 2026: ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਸਦਰ ਪੁਲਿਸ ਸਟੇਸ਼ਨ ਮੋਰਿੰਡਾ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਅਵਤਾਰ ਸਿੰਘ ਨੂੰ 30,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਰੋਪੜ ਜ਼ਿਲ੍ਹੇ ਦੇ ਤਹਿਸੀਲ ਮੋਰਿੰਡਾ ਅਧੀਨ ਪਿੰਡ ਚਟਾਮਲਾ ਦੇ ਇੱਕ ਕਿਸਾਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ।
ਸ਼ਿਕਾਇਤ ਮੁਤਾਬਕ, ਕਿਸਾਨ ਦੇ ਸਵਰਗੀ ਪਿਤਾ ਨੇ ਵਕਫ਼ ਬੋਰਡ ਤੋਂ 99 ਸਾਲਾਂ ਦੇ ਪਟੇ 'ਤੇ ਕਰੀਬ 6 ਏਕੜ ਜ਼ਮੀਨ ਲਈ ਹੋਈ ਸੀ, ਜਿਸ ਦੀ ਖੇਤੀ ਇਸ ਵੇਲੇ ਸ਼ਿਕਾਇਤਕਰਤਾ ਕਰ ਰਿਹਾ ਹੈ। ਜ਼ਮੀਨ ਨੂੰ ਲੈ ਕੇ ਉਸ ਦਾ ਦੂਜੀ ਧਿਰ ਨਾਲ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ ਦੂਜੀ ਧਿਰ ਦੇ ਮੈਂਬਰ ਤੇਜਪਾਲ ਸਿੰਘ ਨੇ ਜ਼ਮੀਨ ਦੇ ਇੱਕ ਹਿੱਸੇ 'ਤੇ ਜ਼ਬਰਦਸਤੀ ਕਬਜ਼ਾ ਕਰਕੇ ਲਗਭਗ ਦੋ ਏਕੜ ਮੱਕੀ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਸ਼ਿਕਾਇਤ...








