ਮਿੱਟੀ ਤੋਂ ਮਹੋਤਸਵ ਤੱਕ’ ਦੇ ਸੰਦੇਸ਼ ਨਾਲ ਰਾਖੀਗੜ੍ਹੀ ਮਹੋਤਸਵ 2026 ਸ਼ੁਰੂ
ਹਰਿਆਣਾ, 19 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਖੀਗੜ੍ਹੀ ਦੀ ਧਰਤੀ ਆਪਣੇ ਅੰਦਰ ਸਾਡੇ ਪੁਰਖਿਆਂ ਦੀ ਮਿਹਨਤ, ਕਲਾ, ਹੁਨਰ ਅਤੇ ਵਿਕਸਿਤ ਸੱਭਿਆਚਾਰ ਦੀਆਂ ਅਮਿੱਟ ਯਾਦਾਂ ਸਮੋਈ ਬੈਠੀ ਹੈ। ਇਹ ਇਤਿਹਾਸਕ ਸਥਾਨ ਹਜ਼ਾਰਾਂ ਸਾਲ ਪੁਰਾਣੀ ਸਾਡੀ ਪਛਾਣ, ਸਾਂਝੀ ਵਿਰਾਸਤ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਰਾਖੀਗੜ੍ਹੀ ਦੀ ਵਿਰਾਸਤ ਨੂੰ ਸੰਭਾਲਣ, ਪੁਰਾਤਤਵ ਖੋਜ ਨੂੰ ਉਤਸ਼ਾਹਿਤ ਕਰਨ, ਸੈਰ-ਸਪਾਟੇ ਨੂੰ ਵਿਕਸਿਤ ਕਰਨ ਅਤੇ ਸਥਾਨਕ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਹਾਂਸੀ ਜ਼ਿਲ੍ਹੇ ਦੇ ਰਾਖੀਗੜ੍ਹੀ ਵਿਖੇ ਸੱਤ ਰੋਜ਼ਾ ‘ਰਾਖੀਗੜ੍ਹੀ ਮਹੋਤਸਵ-2026’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਸਾਲ ਦੇ ਮਹੋਤਸਵ ਦੀ ਥੀਮ ‘ਮਿੱਟੀ ਤੋਂ ਮਹੋਤਸਵ ਤੱਕ’ ਰੱਖੀ ਗਈ ਹੈ। ਇਸ ਮੌਕੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਰਾਖੀਗੜ੍ਹੀ ਗ੍ਰਾਮ ਪੰਚਾਇਤ ਵੱਲੋਂ ਪੇਸ਼ ਕੀਤੇ ਮੰਗ ਪੱਤਰ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਪੰਚ...









