ਮੋਹਾਲੀ ਹਾਊਸਿੰਗ ਪ੍ਰੋਜੈਕਟ ਮਾਮਲਾ: ED ਨੇ IAS ਕੰਵਲਪ੍ਰੀਤ ਕੌਰ ਤੋਂ ਕੀਤੀ ਪੁੱਛਗਿੱਛ
ਜਲੰਧਰ, 27 ਅਗਸਤ 2026: ਮੋਹਾਲੀ ਦੇ ਇੱਕ ਵੱਡੇ ਹਾਊਸਿੰਗ ਪ੍ਰੋਜੈਕਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਮਾਮਲੇ ਵਿੱਚ IAS ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ ਵੀਰਵਾਰ ਨੂੰ 10 ਦਿਨਾਂ ਦੇ ਅੰਦਰ ਦੂਜੀ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਪਹੁੰਚੀ। ਜਾਣਕਾਰੀ ਮੁਤਾਬਕ ਉਹ ਸਵੇਰੇ ਕਰੀਬ 10 ਵਜੇ ED ਦਫ਼ਤਰ ਪਹੁੰਚੀ ਅਤੇ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਸਿੱਧੀ ਦਫ਼ਤਰ ਦੇ ਅੰਦਰ ਚਲੀ ਗਈ।
ਇਹ ਪੁੱਛਗਿੱਛ ਮੋਹਾਲੀ ਦੇ ਉਕਤ ਹਾਊਸਿੰਗ ਪ੍ਰੋਜੈਕਟ ਲਈ ਚੇਂਜ ਆਫ ਲੈਂਡ ਯੂਜ਼ (CLU) ਦੀ ਮਨਜ਼ੂਰੀ ਨਾਲ ਕਥਿਤ ਤੌਰ ’ਤੇ ਜੁੜੀਆਂ ਬੇਨਿਯਮੀਆਂ ਦੀ ਜਾਂਚ ਦੇ ਸੰਦਰਭ ਵਿੱਚ ਕੀਤੀ ਜਾ ਰਹੀ ਹੈ। ED ਦੀ ਜਾਂਚ ਦੌਰਾਨ ਪ੍ਰੋਜੈਕਟ ਨੂੰ CLU ਦੀ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਨਾਲ ਸਬੰਧਤ ਕੁਝ ਪਹਿਲੂ ਜਾਂਚ ਦੇ ਘੇਰੇ ਵਿੱਚ ਆਏ ਹਨ।
ਜਿਸ ਸਮੇਂ ਇਨ੍ਹਾਂ ਮਨਜ਼ੂਰੀਆਂ ਨਾਲ ਸਬੰਧਤ ਪ੍ਰਕਿਰਿਆ ਚੱਲ ਰਹੀ ਸੀ, ਉਸ ਸਮੇਂ ਕੰਵਲਪ੍ਰੀਤ ਕੌਰ ਬਰਾੜ ਸਬੰਧਤ ਅਹੁਦੇ ’ਤੇ ਤਾਇਨਾਤ ਸਨ। ਇਸੇ ਕਾਰਨ ED ਵੱਲੋਂ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਅਤੇ ਮਨਜ਼ੂਰ...









