Wednesday, July 29Punjabi People

ਤੇਹਿੰਗ ਪਿੰਡ ਦਾ ਛਿੰਝ ਮੇਲਾ ਅਮਿੱਟ ਯਾਦਾਂ ਨਾਲ ਹੋਇਆ ਸੰਪੰਨ…

ਤੇਹਿੰਗ 14 ਜਨਵਰੀ 2026: ਨਜ਼ਦੀਕੀ ਪਿੰਡ ਤੇਹਿੰਗ ਵਿੱਚ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਦਸ਼ਮੇਸ਼ ਸਪੋਰਟਸ ਕਲੱਬ ਤੇਹਿੰਗ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਸਵੇਰੇ 10 ਵਜੇ ਲੜਕਿਆਂ ਦੇ 35, 65 ਅਤੇ 75 ਕਿਲੋ ਭਾਰ ਵਰਗ ਦੇ ਸ਼ੋਅ ਮੈਚ ਨਾਲ ਕੀਤੀ ਗਈ।

ਪਟਕੇ ਦੀ ਪਹਿਲੀ ਕੁਸ਼ਤੀ ਧੁਲੇਤਾ ਅਖਾੜਾ ਅਤੇ ਸਾਨਵੀਰ ਕੁਹਾਲੀ ਅਖਾੜਾ ਕੁਹਾਲੀ ਦਰਮਿਆਨ ਹੋਈ, ਜਿਸ ‘ਚ ਧੁਲੇਤਾ ਅਖਾੜਾ ਨੇ ਜਿੱਤ ਹਾਸਲ ਕਰਕੇ 1 ਲੱਖ 10 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਦੂਜੀ ਕੁਸ਼ਤੀ ਗਾਮਾ ਧੁਲੇਤਾ ਅਤੇ ਛੋਟਾ ਜੱਸਾ ਅਖਾੜਾ ਬਾਹੜੇਵਾਲ ਦਰਮਿਆਨ ਹੋਈ, ਜਿਸਦਾ ਇਨਾਮ 35,000 ਰੁਪਏ ਰੱਖਿਆ ਗਿਆ। ਤੀਜੀ ਕੁਸ਼ਤੀ ਵਿੱਚ ਲੱਕੀ ਗਰਚਾ ਅਤੇ ਲਖਵਿੰਦਰ ਮੌਲੀ ਨੇ ਹਿੱਸਾ ਲਿਆ, ਜਿੱਥੇ 11,000 ਰੁਪਏ ਦਾ ਇਨਾਮ ਦਿੱਤਾ ਗਿਆ।

ਮੇਲੇ ਦੌਰਾਨ ਬਲਜਿੰਦਰ ਘੁੰਮਣ ਨੇ ਕੁਮੈਟਰ ਦੀ ਭੂਮਿਕਾ ਬਾਖੂਬੀ ਨਿਭਾਈ। ਸਰਪੰਚ ਨਿਰਮਲ ਸਿੰਘ ਜੱਜ ਅਤੇ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਖੇਡ ਮੇਲੇ ਅਤੇ ਛਿੰਝ ਮੇਲੇ ਕਰਵਾਏ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਖੇਤਰ ਵਿੱਚ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ।

ਮੇਲੇ ‘ਚ ਵਿਸ਼ੇਸ਼ ਸ਼ਖ਼ਸੀਅਤਾਂ ਨਿਰਮਲ ਸਿੰਘ ਸਰਪੰਚ, ਕੁਲਦੀਪ ਸਿੰਘ ਕੰਗ ਤੇਹਿੰਗ, ਹਰਕਮਲ ਸਿੰਘ, ਬਲਜਿੰਦਰ ਸਿੰਘ ਕੰਗ, ਬਲਵਿੰਦਰ ਕੌਰ ਪੰਚ, ਗੁਰਮੇਜ ਕੌਰ ਪੰਚ, ਰਚਨਾ ਪੰਚ, ਸੁਨੀਤਾ ਪੰਚ, ਹਰਮੇਸ਼ ਕੁਮਾਰੀ ਪੰਚ, ਜਤਿੰਦਰ ਸਿੰਘ ਸੰਧੂ ਪੰਚ, ਜਸਵੀਰ ਕੁਮਾਰ ਪੰਚ, ਅਸ਼ਵਨੀ ਕੁਮਾਰ ਪੰਚ, ਜਥੇਦਾਰ ਕੁਲਵਿੰਦਰ ਸਿੰਘ ਤੇਹਿੰਗ, ਬਿੱਲੂ ਤੇਹਿੰਗ, ਗੁਰਦੇਵ ਸਿੰਘ ਦੇਬੀ ਕੰਗ, ਅਮਰਜੀਤ ਘੁੱਗੀ ਪਹਿਲਵਾਨ, ਹਰਜੀਤ ਸਿੰਘ ਢੇਸੀ, ਸੁਰਿੰਦਰ ਪਾਲ ਸਿੰਘ ਢੇਸੀ, ਗੁਰਪ੍ਰੀਤ ਸਿੰਘ ਮਾਨ, ਸੁਖਜੀਤ ਸਿੰਘ ਜੌਹਲ, ਤੀਰਥ ਸਿੰਘ ਪ੍ਰਿੰਸੀਪਲ, ਜਸਬੀਰ ਸਿੰਘ, ਸੋਨੂ ਤੇਹਿੰਗ ਅਤੇ ਸਮੂਹ ਨਗਰ ਨਿਵਾਸੀ ਸ਼ਾਮਲ ਸਨ।

Leave a Reply

Your email address will not be published. Required fields are marked *